ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚਾਇਆ ਗਿਆ ਰਾਸ਼ਨ (Ration delivered to needy families)




ਜਲੰਧਰ/ਸੰਜੇ ਰਾਜਪੂਤ: ਜਲੰਧਰ ਵੈਸਟ ਚ ਪੈਂਦੇ ਵਾਰਡ ਨੰ 41 ਦੇ ਮੁਹੱਲਾ ਨਿਊ ਗੀਤਾਂ ਕਾਲੋਨੀ ਚ ਅੱਜ ਬੁੱਧਵਾਰ ਦੁਪਹਿਰ ਨੂੰ ਹਲਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਦੇ ਜ਼ਿਲਾ ਕੰਟਰੋਲਰ ਸਰਦਾਰ ਨਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਰੂਰਤਮੰਦ 50 ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਭੇਜਿਆ ਗਿਆ ਰਾਸ਼ਨ ਸ਼ਿਵ ਸੇਨਾ ਦੇ ਜ਼ਿਲਾ ਪ੍ਰਮੁੱਖ ਸੁਭਾਸ਼ ਗੋਰਿਆ ਨੇ ਪਹੁੰਚਾਇਆ। ਇਸ ਮੌਕੇ ਜਿਲਾ ਪ੍ਰਮੁੱਖ ਸੁਭਾਸ਼ ਗੋਰਿਆ ਨੇ ਆਖਿਆ ਕਿ ਕਰੋਨਾ ਮਹਾਮਾਰੀ ਦੜ ਕਾਰਨ ਲੋਕ ਆਰਥਿਕ ਤੰਗੀ ਦੇ ਸ਼ਿਕਾਰ ਹੋ ਚੁਕੇ ਸਨ।ਜਿਨ੍ਹਾਂ ਨੂੰ ਹਲਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਜਿਲਾ ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਦੇ ਜ਼ਿਲਾ ਕੰਟਰੋਲਰ ਦੇ ਮੇਹਨਤ ਸਤਕਾ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚ ਰਿਹਾ ਹੈ।

Comments