ਇਸ ਬਾਲੀਵੁੱਡ ਅਭਿਨੇਤਾ ਦੀ ਪ੍ਰੇਮਿਕਾ ਨੂੰ ਮਿਲੀ ਬਲਾਤਕਾਰ ਤੇ ਜਾਨੋਂ ਮਾਰਨ ਦੀ ਧਮਕੀ The Bollywood actor's girlfriend has been raped and threatened with death

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਤੋਂ ਹੀ ਉਸ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਸੋਸ਼ਲ ਮੀਡੀਆ 'ਤੇ ਲੋਕਾਂ ਦੇ  ਨਿਸ਼ਾਨਾ ਉਤੇ ਹੈ। ਸੁਸ਼ਾਂਤ ਦੀ ਮੌਤ ਦੇ ਇੱਕ ਮਹੀਨੇ ਦੇ ਪੂਰੇ ਹੋਣ ਉਤੇ ਉਸਨੇ ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਲਈ ਇੱਕ ਭਾਵਨਾਤਮਕ ਨੋਟ ਸਾਂਝਾ ਕੀਤਾ, ਜਿਸ ਤੋਂ ਬਾਅਦ ਉਹ ਟ੍ਰੋਲਸ ਦੇ ਨਿਸ਼ਾਨੇ ਉਤੇ ਰਹੀ ਹੈ। ਹਾਲ ਹੀ ਵਿਚ, ਰਿਆ ਨੂੰ ਸੋਸ਼ਲ ਮੀਡੀਆ 'ਤੇ ਬਲਾਤਕਾਰ ਅਤੇ ਮੌਤ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਤੋਂ ਬਾਅਦ ਉਸਨੇ ਇਸ ਮਾਮਲੇ ਵਿਚ ਸਾਈਬਰ ਕ੍ਰਾਈਮ ਤੋਂ ਮਦਦ ਮੰਗੀ ਹੈ।

ਬਾਲੀਵੁੱਡ ਅਦਾਕਾਰਾ ਰਿਯਾ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿਚ ਉਸਨੇ ਕੁਮੈਂਟ ਦਿਖਾਇਆ ਜਿਸ ਵਿਚ ਉਸ ਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

ਪੋਸਟ ਸ਼ੇਅਰ ਕਰਦਿਆਂ ਰਿਯਾ ਨੇ ਕੈਪਸ਼ਨ ਵਿਚ ਲਿਖਿਆ ਕਿ ਮੇਰੇ ਉਤੇ ਸਾਰੇ ਦੋਸ਼ ਲਗਾਏ ਗਏ, ਮੈਂ ਚੁੱਪ ਰਹੀ... ਮੈਨੂੰ ਕਾਤਿਲ ਕਿਹਾ ਗਿਆ, ਮੈਂ ਚੁੱਪ ਰਹੀ... ਮੈਂ ਸ਼ਰਮ ਵਿਚ ਚੁੱਪ ਸੀ... ਉਨ੍ਹਾਂ ਧਮਕੀ ਦੇਣ ਵਾਲੇ ਸ਼ਖਸ @mannu_raaut ਉਤੇ ਨਿਸ਼ਾਨਾ ਬਣਾਇਆ ਤੇ ਕਿਹਾ ਮੇਰੀ ਚੁੱਪ ਤੁਹਾਨੂੰ ਇਹ ਦੱਸਣ ਦਾ ਅਧਿਕਾਰ ਕਿਵੇਂ ਦਿੰਦੀ ਹੈ ਕਿ ਜੇ ਮੈਂ ਖੁਦਕੁਸ਼ੀ ਨਹੀਂ ਕਰਦੀ ਤਾਂ ਮੇਰੇ ਨਾਲ ਬਲਾਤਕਾਰ ਕੀਤਾ ਜਾਵੇਗਾ ਅਤੇ ਕਤਲ ਕਰ ਦਿੱਤਾ ਜਾਵੇਗਾ।

ਤੁਸੀਂ ਜੋ ਕਿਹਾ, ਕੀ ਤੁਹਾਨੂੰ ਉਸ ਦੀ ਗੰਭੀਰਤਾ ਦਾ ਅਹਿਸਾਸ ਹੈ? ਇਹ ਅਪਰਾਧ ਹੈ। ਮੈਂ ਫਿਰ ਕਹਿੰਦੀ ਹਾਂ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਜ਼ਹਿਰ ਅਤੇ ਜ਼ੁਲਮ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ।

Comments