ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਲਏ ਹਨ। ਇਹ ਲੋਕਾਂ ਨੂੰ ਤੇਜ਼ੀ ਨਾਲ ਆਪਣੀ ਚਪੇਟ ‘ਚ ਲੈ ਰਿਹਾ ਹੈ। ਜਿੱਥੇ ਸੰਕਰਮਿਤ ਲੋਕਾਂ ਦੀ ਮੌਤ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਇਸ ਦੇ ਨਾਲ ਹੀ ਇਸ ਦੀ ਰਿਕਵਰੀ ਦੀਆਂ ਦਰਾਂ ਵੀ ਵਧ ਰਹੀਆਂ ਹਨ। ਅਜਿਹੇ ‘ਚ ਇਹ ਇੱਕ ਰਾਹਤ ਦੀ ਖ਼ਬਰ ਹੈ। ਇਸਦੇ ਨਾਲ ਹੀ ਪੂਰੀ ਦੁਨੀਆ ਦੇ ਵਿਗਿਆਨੀ ਇਸਦੀ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ। ਪਿਛਲੇ ਕੁੱਝ ਦਿਨਾਂ ਤੋਂ ਇਸ ਦੀ ਵੈਕਸੀਨ ਬਣਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਸ ਵਾਇਰਸ ਨੂੰ ਰੋਕਣ ਲਈ ਲੋਕਾਂ ਦਾ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਪਰ ਬਹੁਤ ਸਾਰੇ ਲੋਕਾਂ ਦੀ ਜਾਂਚ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪਰ ਇਸ ਦੇ ਲੱਛਣਾਂ ਦੀ ਪਛਾਣ ਕਰਕੇ ਲੋਕਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਪਰ ਇਸਦੇ ਲੱਛਣ ਨਿਰੰਤਰ ਬਦਲਦੇ ਰਹਿੰਦੇ ਹਨ। ਇਸ ਦੇ ਨਵੇਂ-ਨਵੇਂ ਲੱਛਣ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ‘ਚ ਕੇਂਦਰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਕੋਰੋਨਾ ਵਾਇਰਸ ਦੇ ਨਵੇਂ ਅਤੇ 11 ਲੱਛਣਾਂ ਬਾਰੇ ਜਾਣਕਾਰੀ ਦਿੱਤੀ ਹੈ। ਕੋਰੋਨਾ ਵਾਇਰਸ ਵਿੱਚ ਪਾਏ ਜਾਣ ਵਾਲੇ ਲੱਛਣ…
ਸ਼ੁਰੂਆਤ ਵਿੱਚ ਜਦੋਂ ਕੋਰੋਨਾ ਵਾਇਰਸ ਫੈਲਿਆ ਤਾਂ ਸਿਰਫ 4 ਲੱਛਣ ਪਾਏ ਗਏ ਸਨ
- ਬਹੁਤ ਤੇਜ਼ ਬੁਖਾਰ
- ਸੁੱਕੀ ਖੰਘ ਆਉਣਾ
- ਗਲੇ ਵਿੱਚ ਖਰਾਸ਼ ਰਹਿਣੀ
- ਸਾਹ ਲੈਣ ‘ਚ ਮੁਸ਼ਕਲ ਆਉਣੀ
ਉਸ ਤੋਂ ਬਾਅਦ ਜਿਵੇਂ ਹੀ ਕੋਰੋਨਾ ਨੇ ਆਪਣੇ ਪੈਰ ਪਸਾਰੇ ਤਾਂ ਨਵੇਂ ਲੱਛਣ ਸਾਹਮਣੇ ਆਉਣੇ ਸ਼ੁਰੂ ਹੋ ਗਏ। ਕੇਂਦਰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਕੋਰੋਨਾ ਦੇ 11 ਨਵੇਂ ਲੱਛਣਾਂ ਦਾ ਖੁਲਾਸਾ ਕੀਤਾ ਹੈ। ਹੁਣ ਇਹ ਲੱਛਣ ਪਹਿਲੇ 4 ਲੱਛਣਾਂ ਦੇ ਨਾਲ ਕੋਰੋਨਾ ਤੋਂ ਪੀੜਤ ਮਰੀਜ਼ਾਂ ਵਿੱਚ ਵੀ ਦਿਖਾਈ ਦਿੱਤੇ।
- ਸਰੀਰ ਵਿੱਚ ਤੇਜ਼ ਦਰਦ
- ਲਗਾਤਾਰ ਸਿਰ ਦਰਦ ਹੋਣਾ
- ਬਹੁਤ ਠੰਡ ਨਾਲ ਕੰਬਣਾ
- ਜੀ ਮਚਲਾਉਣਾ, ਉਲਟੀਆਂ ਆਉਣਾ
- ਪੇਟ ‘ਚ ਗੜਬੜੀ, ਦਸਤ ਲੱਗਣੇ
- ਖੰਘ ਦੇ ਦੌਰਾਨ ਬਲਗਮ ਵਿਚ ਖੂਨ ਨਿਕਲਣਾ
ਗੱਲ ਜੇ ਵਿਸ਼ਵ ਸਿਹਤ ਸੰਗਠਨ ਦੀ ਕਰੀਏ ਤਾਂ ਉਨ੍ਹਾਂ ਨੇ ਭੋਜਨ ਦਾ ਸੁਆਦ ਨਾ ਆਉਣਾ, ਮਹਿਕ ਮਹਿਸੂਸ ਨਾ ਹੋਣਾ ਵੀ ਕੋਰੋਨਾ ਦੇ ਲੱਛਣ ਦੇ ਤੌਰ ‘ਤੇ ਮੰਨਿਆ ਸੀ। ਹੁਣ ਜਦੋਂ ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਭਰ ਦੇ ਵਿਗਿਆਨੀ ਅਤੇ ਡਾਕਟਰ ਇਸ ਗੰਭੀਰ ਵਾਇਰਸ ਦੇ ਲੱਛਣਾਂ ਦੀ ਪਛਾਣ ਕਰਨ ਅਤੇ ਅਧਿਐਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਾਇਰਸ ਦਾ ਵਾਰ-ਵਾਰ ਬਦਲਦਾ ਰੂਪ ਵਿਗਿਆਨੀਆਂ ਅਤੇ ਚਿਕਿਤਸਾ ਲਈ ਚੁਣੌਤੀ ਦੀ ਤਰ੍ਹਾਂ ਹੈ। ਇਸ ਤੋਂ ਬਚਣ ਲਈ ਸਰਕਾਰ ਸਮੇਂ-ਸਮੇਂ ‘ਤੇ ਨਿਰਦੇਸ਼ ਦੇ ਰਹੀ ਹੈ। ਇਸ ਤੋਂ ਇਲਾਵਾ ਸਿਹਤ ਮੰਤਰਾਲੇ ਨੇ ਇਸ ਤੋਂ ਬਚਣ ਲਈ ਇਹ 15 ਉਪਾਅ ਕਰਨ ਦੀ ਸਲਾਹ ਦਿੱਤੀ ਹੈ।
ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ
- ਕਿਸੇ ਵੀ ਵਿਅਕਤੀ ਨੂੰ ਮਿਲਣ ਲਈ ਉਸ ਨੂੰ ਛੂਹਣ ਦੀ ਜਗ੍ਹਾ ਦੂਰੋਂ ਹੀ ਬੁਲਾਓ।
- ਜਨਤਕ ਜਗ੍ਹਾ ‘ਤੇ ਲੋਕਾਂ ਦੀ ਘੱਟੋ-ਘੱਟ 6 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ।
- ਅੱਖਾਂ, ਨੱਕ ਅਤੇ ਮੂੰਹ ਨੂੰ ਹੱਥਾਂ ਨਾਲ ਵਾਰ-ਵਾਰ ਨਾ ਛੂਹੋ।
- ਸਮੇਂ-ਸਮੇਂ ‘ਤੇ ਸਾਬਣ ਨਾਲ ਹੱਥ ਧੋਵੋ।
- ਤੰਬਾਕੂ, ਸਿਗਰੇਟ, ਅਲਕੋਹਲ ਆਦਿ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰੋ।
- ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਉਸ ਨੂੰ ਸਾਫ ਕਰੋ।
- ਜ਼ਰੂਰਤ ਪੈਣ ‘ਤੇ ਹੀ ਯਾਤਰਾ ਕਰੋ।
- ਉਸ ਜਗ੍ਹਾ ਤੇ ਨਾ ਜਾਓ ਜਿੱਥੇ ਭੀੜ ਹੋਵੇ।
- ਜਨਤਕ ਜਗ੍ਹਾ ‘ਤੇ ਨਾ ਥੁੱਕੋ।
- ਆਪਣੇ ਫੋਨ ‘ਤੇ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰੋ ਅਤੇ ਇਸਨੂੰ ਹਮੇਸ਼ਾ ਐਕਟਿਵ ਰੱਖੋ।
- ਉਹ ਲੋਕ ਜੋ ਇਸ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਉਨ੍ਹਾਂ ਨਾਲ ਪੱਖਪਾਤ ਨਾ ਕਰੋ।
- ਬਿਨਾਂ ਕਿਸੇ ਮਤਲਬ ਦੀ ਜਾਣਕਾਰੀ ਜਾਂ ਗੱਲਾਂ ‘ਚ ਆਉਣ ਤੋਂ ਪਰਹੇਜ਼ ਕਰੋ।
ਜੇ ਤੁਸੀਂ ਕਿਸੇ ਕਿਸਮ ਦੇ ਲੱਛਣ ਮਹਿਸੂਸ ਕਰਦੇ ਹੋ ਤਾਂ ਟੋਲ ਫ੍ਰੀ ਹੈਲਪਲਾਈਨ 1075 ਜਾਂ ਕੇਂਦਰ ਸਰਕਾਰ ਦੁਆਰਾ ਦਿੱਤੀ ਗਈ ਸਟੇਟ ਹੈਲਪਲਾਈਨ ਨੂੰ ਫੋਨ ਕਰੋ ਅਤੇ ਵਾਇਰਸ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰੋ।
ਉਹ ਲੋਕ ਜੋ ਮਾਨਸਿਕ ਤਣਾਅ ਜਾਂ ਮੁਸੀਬਤ ਵਿਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਮਨੋਵਿਗਿਆਨਕ ਮਦਦ ਲੈਣ ਦੀ ਸਲਾਹ ਦਿੱਤੀ ਗਈ ਹੈ।
ਕੋਰੋਨਾ ਦਰ: ਕੋਰੋਨਾ ਵਾਇਰਸ ਜਿੱਥੇ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕ ਇਸ ਤੋਂ ਬਚ ਵੀ ਗਏ ਹਨ। ਜੇ ਅਸੀਂ ਇਸ ਦੀ ਰਿਕਵਰੀ ਦਰ ਬਾਰੇ ਗੱਲ ਕਰੀਏ ਤਾਂ 25 ਮਾਰਚ, 2020 ਨੂੰ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਰਿਕਵਰੀ ਰੇਟ 7.10% ਸੀ। ਇਸ ਤੋਂ ਬਾਅਦ 15 ਅਪ੍ਰੈਲ ਨੂੰ ਇਹ ਦਰ 11.42 ਪ੍ਰਤੀਸ਼ਤ, ਫਿਰ 3 ਮਈ ਨੂੰ 26.59 ਪ੍ਰਤੀਸ਼ਤ, 18 ਮਈ ਨੂੰ 38.29 ਪ੍ਰਤੀਸ਼ਤ, 31 ਮਈ ਨੂੰ 47.76 ਪ੍ਰਤੀਸ਼ਤ ਅਤੇ 15 ਜੁਲਾਈ 2020 ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 63.24 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।
Comments
Post a Comment