ਪਿੰਡ ਵਿਚ ਹੋਈ ਮਾਮੂਲੀ ਬਹਿਸ ਨੂੰ ਲੈ ਕੇ ਜਲੰਧਰ ਦੇ ਕੁਹਾਲਾਂ ਦੇ ਦੋ ਨੌਜਵਾਨਾਂ ਉਤੇ ਜਾਨਲੇਵਾ ਹਮਲਾ (Two youths from Kuhal, Jalandhar were fatally attacked over a minor argument in the village)
ਜਲੰਧਰ/ਸੰਜੇ ਰਾਜਪੂਤ- ਜਲੰਧਰ ਵਿਚ ਰੋਜਾਨਾਂ ਹੀ ਲੜਾਈ ਝਗੜੇ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਉਤੇ ਹੀ ਕੁਝ ਭਗੋੜੇ ਡਿਫਾਲਟਰਾਂ ਵਲੋਂ ਵੀ ਸ਼ਹਿਰ ਵਿਚ ਆਏ ਦਿਨ ਵਾਰਦਾਤ ਨੂੰ ਅੰਜਾਮ ਦਿਤਾ ਜਾ ਰਿਹਾ ਹੈ ਤੇ ਪੁਲਿਸ ਸਿਰਫ ਹੱਥ ਉਤੇ ਹੱਥ ਰੱਖ ਕੇ ਬੈਠੀ ਹੋਈ ਹੈ। ਪੁਲਿਸ ਵਲੋਂ ਜਿਨਾਂ ਨੂੰ ਭਗੋੜਾ ਕਰਾਰ ਕਰ ਦਿਤਾ ਜਾਂਦਾ ਹੈ ਉਹ ਭਗੋੜੇ ਹੀ ਪੁਲਿਸ ਦੇ ਨੱਕ ਹੇਠਾਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਤੇ ਪੁਲਿਸ ਇਨਾਂ ਉਤੇ ਸਿਰਫ ਕਾਗਜਾਂ ਵਿਚ ਹੀ ਸ਼ਿਕੰਜਾ ਕਸਦੀ ਆ ਰਹੀ ਹੈ ਤੇ ਇਹ ਡਿਫਾਲਟਰ ਆਏ ਦਿਨ ਖੂਨ ਖਰਾਬਾ ਕਰਕੇ ਫਿਰ ਤੋਂ ਫਰਾਰ ਹੋ ਜਾਂਦੇ ਹਨ।
ਅਜਿਹਾ ਹੀ ਮਾਮਲਾ
ਅੱਜ ਜਲੰਧਰ ਸ਼ਹਿਰ ਵਿਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ 1 ਦਰਜਨ ਦੇ ਕਰੀਬ ਤੇਜਧਾਰ ਹਥਿਆਰਾਂ
ਨਾਲ ਲੈਸ ਹਮਲਾਵਰਾਂ ਵਲੋਂ ਜਲੰਧਰ ਦੇ ਕੁਹਾਲਾਂ ਪਿੰਡ ਦੇ ਦੋ ਨੌਜਵਾਨਾਂ ਉਤੇ ਜਾਨਲੇਵਾ ਹਮਲਾ
ਕੀਤਾ ਗਿਆ। ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਜਲੰਧਰ ਦੇ ਕੁਹਾਲਾਂ ਪਿੰਡ ਦੇ ਦੋ ਨੌਜਵਾਨ ਭੁਪਿੰਦਰ
ਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਜੋ ਕੀ ਆਪਣੀ ਕਾਰ ਜਲੰਧਰ ਨਕੌਦਰ ਚੌਕ ਨੇੜੇ ਸਥਿਤ ਇਕ ਕਾਰ ਗੈਰਾਜ
ਵਿਚ ਠੀਕ ਕਰਵਾਉਣ ਲਈ ਆਏ। ਇਸੀ ਦੌਰਾਨ ਹਮਲਾਵਰਾਂ ਵਲੋਂ ਇਨਾਂ ਉਤੇ ਹਮਲਾ ਕਰਕੇ ਬੁਰੀ ਤਰਾਂ ਨਾਲ
ਫੱਟੜ ਕਰ ਦਿਤਾ ਗਿਆ।
ਜਾਣਕਾਰੀ ਦਿੰਦੇ
ਹੋਏ ਇਨਾਂ ਦੋ ਨੌਜਵਾਨ ਭੁਪਿੰਦਰ ਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਦਸਿਆ ਕਿ ਉਨਾਂ ਦੇ ਪਿੰਡ
ਵਿਚ ਚਲ ਰਹੇ ਕਬੱਡੀ ਕੈਂਪ ਨੂੰ ਲੈ ਕੇ ਜਲੰਧਰ ਦੇ ਅਲੀ ਚੱਕ ਪਿੰਡ ਦੇ ਬੋਬੀ ਨਾਮ ਦਾ ਨੌਜਵਾਨ ਜੋ
ਕਿ ਉਨਾਂ ਨੂੰ ਫੋਨ ਕਰਕੇ ਅਤੇ ਇੰਸਟਾਗ੍ਰਾਮ ਉਤੇ ਧਮਕੀਆਂ ਦਿੰਦਾ ਸੀ ਤੇ ਅੱਜ ਉਹ ਇਨਾਂ ਦਾ ਪਿੱਛਾ
ਕਰਦਾ ਹੋਇਆ ਜਲੰਧਰ ਦੇ ਨਕੌਦਰ ਚੌਕ ਨੇੜੇ ਸਥਿਤ ਇਕ ਕਾਰ ਗੈਰਜ ਵਿਚ ਆਪਣੇ ਸਾਥੀ ਭੰਡਾਲ ਜੋ ਕਿ ਪਿੰਡ
ਚਿੱਟੀ ਦਾ ਰਹਿਣ ਵਾਲਾ ਹੈ ਅਤੇ ਹੋਰ ਸਾਥੀਆਂ ਸਮੇਤ ਆਕੇ ਉਨਾਂ ਉਤੇ ਹਮਲਾ ਕਰ ਦਿਤਾ। ਇਸ ਦੌਰਾਨ ਉਨਾਂ
ਦੇ ਕਾਫੀ ਗੰਭੀਰ ਸੱਟਾਂ ਲੱਗੀਆਂ। ਜਾਣਕਾਰੀ ਦਿੰਦਿਆਂ ਇਨਾਂ ਨੌਜਵਾਨਾਂ ਨੇ ਦੱਸਿਆ ਕਿ ਉਨਾਂ
ਹਮਲਾਵਰਾਂ ਵਲੋਂ ਉਨਾਂ ਉਤੇ ਅਸਲੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਕਿ ਉਥੇ ਮੌਜੂਦ ਲੋਕਾਂ
ਵਲੋਂ ਉਨਾਂ ਨੂੰ ਬਚਾਇਆ ਗਿਆ। ਖਬਰ ਲਿਖੇ ਜਾਣ ਤਕ ਜਖਮੀ ਨੌਜਵਾਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ
ਵਿਚ ਦਾਖਲ ਕਰਵਾਇਆ ਗਿਆ ਸੀ।
Comments
Post a Comment