Test Drive ਦੌਰਾਨ ਵਿਅਕਤੀ ਨੇ 13 ਕਰੋੜ ਸੁੱਟੇ ਖੱਡ ਵਿਚ (During test drive, the person threw 13 million into the pit)
ਫਰਾਰੀ ਦੀ ਟੈਸਟ ਡਰਾਈਵ (Test Drive Of Ferrai) ਉਸ ਸਮੇਂ ਦੁਰਘਟਨਾ ਵਿੱਚ ਬਦਲ ਗਈ ਜਦੋਂ 13 ਕਰੋੜ ਤੋਂ ਵੱਧ ਦੀ ਕਾਰ ਸੜਕ ਕਿਨਾਰੇ ਦਰੱਖਤ ਵਿਚ ਜਾ ਵੱਜੀ। ਫਰਾਰੀ ਦੀ F40 ਮਾਡਲ ਨੇ ਕੁਈਨਜ਼ਲੈਂਡ ਨੇੜੇ ਕੈਨੂਨਗਰਾ ਵਿਚ ਹੋਏ ਇੱਕ ਹਾਦਸੇ ਦੌਰਾਨ ਕਈ ਸਾਈਨ ਬੋਰਡਾਂ ਅਤੇ ਦਰੱਖਤਾਂ ਨੂੰ ਟੱਕਰ ਮਾਰ ਦਿੱਤੀ।
13 ਕਰੋੜ ਦੀ ਇਹ ਕਾਰ ਖੱਡ ਵਿੱਚ ਡਿੱਗਣ ਨਾਲ ਪੂਰੀ ਤਰ੍ਹਾਂ ਨੁਕਸਾਨੀ ਗਈ। ਹੈਰਾਨੀ ਦੀ ਗੱਲ ਹੈ ਕਿ ਇਸ ਟੱਕਰ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਪਰ ਕਾਰ ਨੂੰ ਕਾਬੂ ਵਿੱਚ ਨਾ ਰੱਖਣ ਲਈ ਡਰਾਈਵਰ ਦਾ ਚਲਾਨ ਕੱਟਿਆ ਗਿਆ। ਬਦਕਿਸਮਤ ਵਾਹਨ ਚਾਲਕ ਨੇ ਸ਼ਹਿਰ ਤੋਂ ਬਾਹਰ ਇਕ ਸੜਕ 'ਤੇ 13 ਕਰੋੜ ਦੀ ਸੁਪਰਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਕਾਰ ਨੂੰ ਟੋਏ ਵਿਚ ਸੁੱਟ ਦਿੱਤਾ।
ਗੋਲਡ ਕੋਸਟ ਪੁਲਿਸ ਨੇ 7NEWS.com.au ਦੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਡਰਾਈਵਰ ਦੀ ਇਹ ਬਹੁਤ ਮਹਿੰਗੀ ਗਲਤੀ ਸੀ। ਉਹ ਇਕ ਫਰਾਰੀ ਨੂੰ ਚਲਾ ਰਿਹਾ ਸੀ ਅਤੇ ਫਿਰ ਉਸਦਾ ਕੰਟਰੋਲ ਗੁਆ ਦਿੱਤਾ। 80ਵਿਆਂ ਦੇ ਅੰਤ ਅਤੇ 90 ਦੇ ਦਹਾਕੇ ਦੇ ਅਰੰਭ ਵਿੱਚ F40 ਬਹੁਤ ਮਸ਼ਹੂਰ ਕਾਰ ਹੁੰਦੀ ਸੀ। ਇਹ ਫਰਾਰੀ ਦੀ 40ਵੀਂ ਵਰ੍ਹੇਗੰਢ ਲਈ ਡਿਜਾਇਨ ਕੀਤੀ ਗਈ ਸੀ ਅਤੇ ਉਸ ਸਮੇਂ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਸ਼ਕਤੀਸ਼ਾਲੀ ਕਾਰ ਸੀ।

Comments
Post a Comment