ਖੇਤੀ ਬਿੱਲਾਂ ਦੇ ਵਿਰੋਧ ਵਿਚ ਪੂਰਾ ਦੇਸ਼,ਜਲਦ ਵਾਪਸ ਲਵੇ ਕੇਂਦਰ ਸਰਕਾਰ - ਦੀਪਕ ਬਾਲੀ {The whole country in opposition to the agriculture bills, the central government should withdraw it soon - Deepak Bali}

 




ਜਲੰਧਰ/ਰਜੇਸ਼ ਕੁਮਾਰ- ਕਿਸਾਨ ਜਥੇਬੰਦੀਆਂ ਵਲੋਂ ਬੰਦ ਦੀ ਕਾਲ ਤੇ ਵਿਦਿਆਰਥੀ ਆਗੂ ਦੀਪਕ ਬਾਲੀ ਅਤੇ ਬਿੰਦਰ ਲਾਖਾ ਨੇ ਯੂਥ ਸਮੇਤ ਆਪਣਾ ਸਮਰਥਨ ਦਿੱਤਾ, ਓਹਨਾ ਦਸਿਆ ਕਿ ਅੱਜ ਸਾਰੇ ਦੇਸ਼ ਦਾ ਕਿਸਾਨ, ਮਜ਼ਦੂਰ ਅਤੇ ਖੇਤੀਬਾੜੀ ਨਾਲ ਸਬੰਧਤ ਹਰ ਵਿਅਕਤੀ ਇਸਦੇ ਵਿਰੋਧ ਵਿਚ ਉਤਰ ਆਇਆ ਹੈ ਓਹਨਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਹਰ ਗੈਰ ਰਾਜਨੀਤਿਕ ਧਰਨੇ ਨੂੰ ਅਪਣਾ ਸਮਰਥਨ ਦੇਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਲੋੜ ਪਈ ਤੇ ਲੰਬੀ ਲੜਾਈ ਵਿਚ ਵੀ ਕਿਸਾਨਾ, ਮਜ਼ਦੂਰਾਂ ਦੇ ਨਾਲ ਹਨ। ਓਹਨਾ ਕਿਹਾ ਕਿ ਜਗਦੀਸ਼ ਦਿਸ਼ਾ ਦੀ ਅਗਵਾਈ ਵਾਲੇ ਸ਼੍ਰੀ ਗੁਰੂ ਰਵਿਦਾਸ ਚੌਂਕ ਧਰਨੇ ਵਿੱਚ ਓਹਨਾ ਨੇ ਸਮਰਥਨ ਦਿੱਤਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਧਰਨਿਆ ਵਿੱਚ ਵੀ ਆਪਣਾ ਸਮਰਥਨ ਦਿੱਤਾ ਹੈ, ਇਸ ਮੌਕੇ ਉਹਨਾਂ ਨਾਲ ਯੂਥ ਦੇ ਬੁਲਾਰੇ ਅਤੇ ਆਗੂ ਸਾਹਿਲ ਬੰਗੜ, ਮਨੀ ਨਰ, ਓਮ ਸੁਮਨ ਅਤੇ ਸੂਰਜ ਸਿੱਧੂ ਅਤੇ ਮੁਕਲ ਭਗਤ ਆਦਿ ਨਾਲ ਸਨ।

Comments