ਜਲੰਧਰ ਦੇ ਸਬ ਰਜਿਸਟਰਾਰ ਦੇ ਦਫਤਰ ਵਿੱਚ ਅਧਿਕਾਰੀ ਦੇ ਰਹੇ ਕੋਵਿਡ-19 ਨੂੰ ਸੱਦਾ, ਦੇਖੋ ਦਫਤਰ ਦਾ ਹਾਲ (Invitation to Kovid-19 officer in the office of Sub-Registrar of Jalandhar, see office hall)




ਜਲੰਧਰ/ਸੰਜੇ ਰਾਜਪੂਤ: ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਨੇ ਆਤੰਕ ਮਚਾਇਆ ਹੋਇਆ ਹੈ ਉਥੇ ਲੋਕਾਂ ਨੂੰ ਇਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਂਦਾ ਹੈ ਅਤੇ ਰੋਜਾਨਾ ਬਿਨਾਂ ਮਾਸਕ ਦੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਪਰ ਜੇਕਰ ਸਰਕਾਰੀ ਅਦਾਰਿਆਂ ਦੀ ਗੱਲ ਕਰੀਏ ਤਾਂ ਉਥੋਂ ਦੇ ਅਧਿਕਾਰੀਆਂ ਹੀ ਸਰਕਾਰ ਵੱਲੋਂ ਕੋਵਿਡ-19 ਲਈ ਜਾਰੀ ਕੀਤੀਆਂ ਗਈਆਂ ਗਾਈਡ ਲਾਇਨ ਦੀਆਂ ਧੱਜੀਆਂ ਉਡਾ ਰਹੇ ਹਨ। 

ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਸਬ ਰਜਿਸਟਰਾਰ-2 ਵਿੱਚ ਦੇਖਣ ਨੂੰ ਮਿਲਿਆ ਜਿਥੇ ਲੋਕ ਸੋਸ਼ਲ ਡਿਸਟੈਂਸ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਅਤੇ ਉਥੇ ਨਾ ਹੀ ਕੋਈ ਉਨ੍ਹਾਂ ਨੂੰ ਰੋਕਣ ਵਾਲਾ ਅਤੇ ਨਾ ਹੀ ਕੋਈ ਇਸ ਵੱਲ ਧਿਆਨ ਦੇ ਰਿਹਾ ਹੈ।




ਸਬ ਰਜਿਸਟਰਾਰ-2 ਦੇ ਦਫਤਰ ਦਾ ਮਾਹੌਲ ਦੇਖ ਕੇ ਅਜਿਹਾ ਲਗਦਾ ਹੈ ਕਿ ਇਥੇ ਕਿਸੇ ਨੂੰ ਕੋਰੋਨਾ ਵਾਇਰਸ ਦੀ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਕਿਸੇ ਅਧਿਕਾਰੀਆਂ ਵੱਲੋਂ ਇਸਦਾ ਜਾਇਜਾ ਲਿਆ ਜਾਂਦਾ ਹੈ। ਜਿਸ ਤਰ੍ਹਾਂ ਜਲੰਧਰ ਵਿੱਚ ਕੋਰੋਨਾ ਪਾਜਿਟਿਵ ਦੇ ਕੇਸ ਵੱਧ ਰਹੇ ਹਨ ਉਸਤੋਂ ਅਜਿਹਾ ਲਗਦਾ ਹੈ ਕਿ ਸਬ ਰਜਿਸਟਰਾਰ-2 ਦੇ ਦਫਤਰ ਵਿੱਚ ਹੀ ਕੋਰੋਨਾ ਵਾਇਰਸ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਜੇਕਰ ਇਥੋਂ ਦਾ ਮਾਹੌਲ ਇਸੇ ਤਰ੍ਹਾਂ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਜਲੰਧਰ ਸ਼ਹਿਰ ਦਾ ਨਾਂਅ ਕੋਰੋਨਾ ਮਰੀਜਾਂ ਦੀ ਲਿਸਟ ਵਿੱਚ ਪਹਿਲੇ ਨੰਬਰ ’ਤੇ ਆਵੇਗਾ। 

ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਆਮ ਜਨਤਾ ਨੂੰ ਇਸ ਵਾਇਰਸ ਪ੍ਰਤੀ ਜਾਗਰੂਕ ਕਰਦੀ ਹੈ ਉਸੇ ਤਰ੍ਹਾਂ ਹੀ ਪਹਿਲਾਂ ਆਪਣੇ ਹੀ ਅਦਾਰਿਆਂ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰੇ। ਤਾਂ ਜੋ ਇਥੇ ਵੀ ਸੋਸ਼ਲ ਡਿਸਟੈਂਸ ਦੀ ਸੁਵਿਧਾ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾਕੇ।

Comments