ਪਾਵਰਕਾਮ ਨੇ ਕੱਟੇ 4 ਥਾਣਿਆਂ ਦੇ ਕੁਨੈਕਸ਼ਨ, ਬਦਲੇ ਵਿਚ ਪੁਲਿਸ ਨੇ 35 ਪਾਵਰਕਾਮ ਦੇ ਮੁਲਾਜਮਾਂ ਦੇ ਕੱਟੇ ਚਲਾਨ (Powercom cuts off connections of 4 police stations, in return police cuts off challans of 35 Powercom employees)
ਪਾਵਰਕਾਮ ਅਤੇ ਪੁਲਿਸ ਨੇ ਲੋੜੀਂਦੀ ਕਾਰਵਾਈ ਦੱਸਦਿਆਂ ਆਪਣਾ ਕੰਮ ਕੀਤਾ, ਪਰ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪਾਵਰਕਾਮ ਨੇ ਸ਼ਹਿਰ ਦੇ ਚਾਰ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ। ਇਸ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਪਾਵਰਕਾਮ ਦੇ ਮੁਲਾਜਮਾਂ ਦੇ ਚਲਾਣ ਕੱਟੇ । ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਦੱਸਿਆ ਕਿ ਪੁਲਿਸ ਨੇ ਮੁੱਖ ਦਫਤਰ ਦੇ ਬਾਹਰ ਅਤੇ ਰੈਸੀਡੈਂਸ ਕਲੋਨੀ ਦੇ ਨੇੜੇ ਸਪੈਸ਼ਲ ਨਾਕਾ ਲਾਇਆ ਹੋਇਆ ਸੀ।
ਸਵੇਰੇ ਸਾਰੇ ਕਰਮਚਾਰੀਆਂ ਦੇ ਕਾਗਜ਼ਾਤ ਚੈੱਕ ਕੀਤੇ ਅਤੇ ਤਕਰੀਬਨ 35 ਚਲਾਨ ਕੀਤੇ। ਐਸੋਸੀਏਸ਼ਨ ਦੇ ਅਜੈ ਪਾਲ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਨੇ ਆਦੇਸ਼ ਦਿੱਤੇ ਸਨ ਕਿ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣੇ ਚਾਹੀਦੇ ਹਨ। ਉਦੋਂ ਹੀ ਪਟਿਆਲਾ ਦੇ ਚਾਰ ਥਾਣਿਆਂ ਦੇ ਕੁਨੈਕਸ਼ਨ ਕੱਟੇ ਗਏ ਸਨ। ਪੁਲਿਸ ਨੇ ਬੁੱਧਵਾਰ ਨੂੰ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜੋ ਕਿ ਗਲਤ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਾਜਮਾਂ ਦੇ ਸਭ ਤੋਂ ਵੱਧ ਪ੍ਰਦੂਸ਼ਣ ਦੇ ਦੇ ਚਲਾਨ ਕੀਤੇ। ਡੀਐਸਪੀ ਸਿਟੀ ਵਨ ਯਗੇਸ਼ ਸ਼ਰਮਾ ਨੇ ਦੱਸਿਆ ਕਿ ਕਾਵਿਡ -19 ਦੇ ਮੱਦੇਨਜ਼ਰ ਰੁਟੀਨ ਨਾਕੇਬੰਦੀ ਚੱਲ ਰਹੀ ਹੈ। ਜਿਸਦੇ ਤਹਿਤ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਰੰਜਿਸ਼ ਤਹਿਤ ਚਲ ਰਹੇ ਚਲਾਨ ‘ਤੇ ਉਨ੍ਹਾਂ ਕਿਹਾ ਕਿ ਇਹ ਆਰੋਪ ਝੂਠੇ ਹਨ।
Comments
Post a Comment