ਕਲਾਉਡ ਬੰਦ ਹੋਣ ਉਤੇ Computerized Land Records Employees Welfare Association ਨੇ ਮੈਂਬਰ ਸਕੱਤਰ ਨੂੰ ਕੀਤੀ ਅਪੀਲ Computerized Land Records Employees Welfare Association appeals to Member Secretary over cloud closure
ਜਲੰਧਰ/ਰਜੇਸ਼: ਕਲਾਉਡ ਬੰਦ ਰਿਹਣ ਕਰਕੇ ਫਰਦ ਕੇਂਦਰਾਂ ਦਾ ਕੰਮ ਠੱਪ ਹੋਣ ਉਤੇ Computerized Land Records Employees Welfare Association ਵਲੋਂ ਇਕ ਮੰਗ ਪੱਤਰ ਲਿਖਿਆ ਗਿਆ ਜੋ ਕਿ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਮੈਂਬਰ ਸਕੱਤਰ ਦੇ ਨਾਂਅ ਲਿਖਿਆ ਗਿਆ। ਜਿਸ ਵਿਚ ਸੋਸਾਇਟੀ ਨੇ ਲਿਖਿਆ ਕਿ ਕਲਾਉਡ ਬੰਦ ਹੋਣ ਕਾਰਨ ਕੰਪਿਉਟਰਾਈਜਤ ਲੈਂਡ ਰਿਕਾਰਡ ਦਾ ਕੰਮ (ਜਿਵੇਂ ਜਮਾਂਬੰਦੀ ਦੀਆਂ ਨਕਲਾਂ ਜਾਰੀ ਕਰਨਾ, ਇੰਤਕਾਲ ਦਰਜ ਕਰਨਾ, ਗਿਰਦਾਵਰੀ ਦਰਜ ਕਰਨਾ ਅਤੇ ਨਕਲਾਂ ਜਾਰੀ ਕਰਨਾ, ਰੋਜਨਾਮਚੇ ਦਰਜ ਕਰਨਾ, ਜਮਾਬੰਦੀਆਂ ਤਿਆਰ ਕਰਨਾ ਆਦਿ) ਪਿਛਲੇ ਦੋ ਸਾਲਾਂ ਤੋਂ ਕਲਾਉਡ ਕੰਪਿਊਟਿੰਗ ਰਾਹੀ ਚੱਲ ਰਿਹਾ ਹੈ। ਕਲਾਉਡ ਕੰਪਿਊਟਿੰਗ ਰਾਹੀਂ ਸੋਫਟਵੇਅਰ ਵਰਤੇ ਜਾਣ ਦੀ ਅਦਾਇਗੀ ਪੀ.ਐਲ.ਆਰ.ਐਸ. ਵਲੋਂ ਡਾਇਰੈਕਟਰ ਗਵਰਨੈਂਸ ਰਿਫਾਰਸੈਂਸ ਡਿਪਾਰਟਮੈਂਟ ਨੂੰ ਕੀਤੀ ਜਾ ਰਹੀ ਹੈ। ਜਿਸ ਦੇ ਇਵਜ ਡੀ. ਜੀ. ਆਰ. ਡਿਪਾਰਟਸੈਂਟ ਦੇ 1-2 ਕਰਮਚਾਰੀਆਂ ਵਲੋਂ ਹੀ ਇਸ ਦੀ ਦੇਖ ਰੇਖ ਕੀਤੀ ਜਾ ਰਹੀ ਹੈ।
ਅੱਗੇ ਚ੍ਲਦਿਆਂ ਸੋਸਾਇਟੀ ਨੇ ਮੰਗ ਕਰਦਿਆਂ ਕਿਹਾ ਕਿ ਮਿਤੀ 26-08-2020 ਨੂੰ ਕਲਾਉਡ ਦੁਪਹਿਰ 12 ਵਜੇ ਤੋਂ ਮੁਕੰਮਲ ਪੰਜਾਬ ਵਿਚ ਬੰਦ ਰਿਹਾ ਹੈ, ਜਿਸ ਨਾਲ ਜਮ੍ਹਾਂਬੰਦੀ ਦੀਆਂ ਨਕਲਾਂ ਨਾ ਜਾਰੀ ਹੋਣ ਕਰਕੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਸਦੇ ਨਾਲ ਨਾਲ ਸਰਕਾਰ ਨੂੰ ਵੀ ਵਿੱਤੀ ਘਾਟਾ ਪਿਆ ਹੈ। ਅਜਿਹੀ ਦਿਕੱਤ ਪਹਿਲਾਂ ਵੀ ਕਈ ਵਾਰ ਆ ਚੁੱਕੀ ਹੈ, ਜਿਸ ਸਬੰਧੀ ਸਮੇਂ ਸਮੇਂ ਤੇ ਫੀਲਡ ਸਟਾਫ (ASM ਅਤੇ DSM) ਵਲੋਂ Programming Team ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ।
ਉਨਾਂ ਕਿਹਾ ਕਿ ਪੀ.ਐਲ.ਆਰ.ਐਸ. ਡਿਪਾਰਟਮੈਂਟ ਪਾਸ ਆਪਣੀ well-trained programming team ਅਤੇ Revenue expert IT Team ਮੌਜੂਦ ਹੈ ਜੋ ਕਿ ਡਿਪਾਰਟਮੈਂਟ ਦਾ ਕੰਮ ਪਿਛਲੇ 15 ਸਾਲਾਂ ਤੋਂ ਬੜੇ ਹੀ ਵਧੀਆ ਢੰਗ ਨਾਲ ਕਰ ਰਹੇ ਹਨ। ਇਸ ਲਈ ਬੇਨਤੀ ਹੈ ਕਿ ਕੰਪਿਉਟਰਾਈਜਡ ਲੈਂਡ ਰਿਕਾਰਡ ਸਾਫਟਵੇਆਰ ਦਾ ਅਲੱਗ ਤੋਂ ਡਾਟਾ ਸੈਂਟਰ ਤਿਆਰ ਕਰਕੇ cloud data ਪੀ.ਐਲ.ਆਰ.ਐਸ. ਡਿਪਾਰਟਮੈਂਟ ਵਲੋਂ ਹੀ maintain ਕਰਵਾਏ ਜਾਣ ਦੀ ਅਪੀਲ ਕੀਤੀ ਜਾਂਦੀ ਹੈ।
Comments
Post a Comment