ਮਤਰੇਈ ਮਾਂ ਨੇ 3 ਭੈਣਾਂ ਦੀ ਰੌਂਗਟੇ ਨੂੰ ਵਾਲਾਂ ਤੋਂ ਫੜ ਘਰੋਂ ਬਾਹਰ ਕੱਢਿਆ (The stepmother grabbed the hair of 3 sisters by the hair and pulled them out of the house)
ਫਿਲੌਰ— ਹਸਪਤਾਲ 'ਚ ਜ਼ੇਰੇ ਇਲਾਜ ਤਿੰਨ ਸਕੀਆਂ ਭੈਣਾਂ ਨੇ ਐੱਸ. ਐੱਸ. ਪੀ. ਜਲੰਧਰ ਨੂੰ ਪੱਤਰ ਲਿਖ ਕੇ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਅੰਕਲ! ਸਾਨੂੰ ਸਾਡੇ ਪਾਪਾ ਅਤੇ ਮਤਰੇਈ ਮਾਂ ਤੋਂ ਬਚਾਓ। ਪਾਪਾ ਬੈਟ ਨਾਲ ਕੁੱਟਦੇ ਹਨ ਤਾਂ ਮਾਂ ਵਾਲਾਂ ਤੋਂ ਫੜ ਕੇ ਘੜੀਸਦੀ ਹੈ। ਸਾਨੂੰ ਦੱਸੋ ਅਸੀਂ ਕਿੱਥੇ ਜਾਈਏ। ਸਥਾਨਕ ਸਿਵਲ ਹਸਪਤਾਲ 'ਚ ਦਾਖਲ ਰਾਜ (16), ਜੋ 12ਵੀਂ ਜਮਾਤ 'ਚ ਪੜ੍ਹਦੀ ਹੈ, ਉਸ ਦੀ ਵੱਡੀ ਭੈਣ ਨੇਹਾ (19), ਜੋ ਆਈਲੈਟਸ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਨ੍ਹਾਂ ਦੇ ਕੋਲ ਬੈਠੀ ਉਨ੍ਹਾਂ ਦੀ ਛੋਟੀ ਭੈਣ ਨਿਕਿਤਾ, ਜੋ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ, ਨੇ ਐੱਸ. ਐੱਸ. ਪੀ. ਜਲੰਧਰ ਨਵਜੋਤ ਮਾਹਲ ਨੂੰ ਪੱਤਰ ਲਿਖ ਕੇ ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਕਿ ਅੰਕਲ! ਸਾਨੂੰ ਇਨਸਾਫ ਦਿਵਾਓ ਅਤੇ ਦੱਸੋ ਕਿ ਅਸੀਂ ਕਿੱਥੇ ਜਾਈਏ। ਪਿਛਲੇ ਤਿੰਨ ਦਿਨਾਂ ਤੋਂ ਉਹ ਹਸਪਤਾਲ 'ਚ ਪਈਆਂ ਹਨ।
ਉਨ੍ਹਾਂ ਦੱਸਿਆ ਕਿ ਉਹ 3 ਭੈਣਾਂ ਅਤੇ ਇਕ ਭਰਾ ਹੈ। ਉਨ੍ਹਾਂ ਦੀ ਮਾਂ, ਜਿਸ ਨੂੰ ਬਲੱਡ ਕੈਂਸਰ ਸੀ, ਦੀ ਮੌਤ ਹੋ ਚੁੱਕੀ ਹੈ। ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਘਰ 'ਚ ਇਕੱਲੇ ਬੈਠੇ ਰੋਂਦੇ ਰਹਿੰਦੇ ਸਨ। ਉਨ੍ਹਾਂ ਤੋਂ ਵੀ ਪਿਤਾ ਦੀ ਹਾਲਤ ਵੇਖੀ ਨਹੀਂ ਜਾਂਦੀ ਸੀ। ਕਿਸੇ ਨੇ ਕਿਹਾ ਕਿ ਉਹ ਦੂਜਾ ਵਿਆਹ ਕਰਵਾ ਲੈਣ। 4 ਮਹੀਨੇ ਪਹਿਲਾਂ ਉਨ੍ਹਾਂ ਦੇ ਪਿਤਾ ਜਸਵਿੰਦਰ ਨੇ ਦੂਜਾ ਵਿਆਹ ਕਰਵਾ ਲਿਆ। ਜਿਸ ਬੀਬੀ ਨਾਲ ਵਿਆਹ ਕਰਵਾਇਆ ਉਹ ਆਪਣੇ ਦੋ ਬੱਚਿਆਂ 9 ਸਾਲਾ ਲੜਕੇ ਅਤੇ ਇਕ ਸਾਲ ਦੀ ਲੜਕੀ ਨੂੰ ਨਾਲ ਲੈ ਆਈ।
ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਵਿਆਹ ਤੋਂ ਇਕ ਮਹੀਨੇ ਬਾਅਦ ਹੀ ਉਨ੍ਹਾਂ ਦੀ ਮਤਰੇਈ ਮਾਂ ਨੇ ਉਨ੍ਹਾਂ ਪ੍ਰਤੀ ਆਪਣਾ ਵਿਵਹਾਰ ਬਿਲਕੁਲ ਬਦਲ ਲਿਆ। ਉਹ ਉਨ੍ਹਾਂ ਨੂੰ ਖਾਣਾ ਬਣਾ ਕੇ ਨਹੀਂ ਦਿੰਦੀ ਅਤੇ ਉਨ੍ਹਾਂ 'ਤੇ ਕੋਈ ਨਾ ਕੋਈ ਇਲਜ਼ਾਮ ਲਾ ਕੇ ਝਗੜਾ ਕਰਦੀ ਰਹਿੰਦੀ ਹੈ। ਕਦੇ ਉਹ ਘਰ 'ਚ ਪੱਤਰ ਲਿਖ ਕੇ ਚਲੀ ਜਾਂਦੀ ਹੈ ਕਿ ਉਹ ਉਨ੍ਹਾਂ ਨੂੰ ਛੱਡ ਕੇ ਮਰਨ ਜਾ ਰਹੀ ਹੈ। ਉਨ੍ਹਾਂ ਦੇ ਪਿਤਾ, ਜੋ ਪਹਿਲਾਂ ਇੰਨੇ ਚੰਗੇ ਸਨ ਅਤੇ ਜਿਨ੍ਹਾਂ ਨੇ ਅੱਜ ਤੱਕ ਕਦੇ ਉਨ੍ਹਾਂ 'ਤੇ ਹੱਥ ਨਹੀਂ ਚੁੱਕਿਆ ਸੀ, ਹੁਣ ਮਤਰੇਈ ਮਾਂ ਦੀਆਂ ਗੱਲਾਂ 'ਚ ਆ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ।
ਤਿੰਨਾਂ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਕਮਰੇ 'ਚ ਲੈ ਜਾਂਦੇ ਹਨ, ਜਿੱਥੇ ਉਹ ਦਰਵਾਜ਼ੇ-ਖਿੜਕੀਆਂ ਅਤੇ ਲਾਈਟ ਬੰਦ ਕਰਕੇ ਬੈਟ ਦੇ ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਜੇਕਰ ਉਨ੍ਹਾਂ ਦੀ ਮਦਦ ਲਈ ਗੁਆਂਢੀ ਜਾਂ ਨਜ਼ਦੀਕੀ ਰਿਸ਼ਤੇਦਾਰ ਉਨ੍ਹਾਂ ਦੀਆਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਘਰ ਆ ਜਾਂਦਾ ਹੈ ਤਾਂ ਉਨ੍ਹਾਂ ਦੇ ਪਿਤਾ ਬੇਇੱਜ਼ਤ ਕਰਕੇ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ, ਜਿਸ ਕਾਰਨ ਹੁਣ ਉਨ੍ਹਾਂ ਦੀ ਮਦਦ ਲਈ ਵੀ ਕੋਈ ਨਹੀਂ ਆ ਰਿਹਾ। ਉਨ੍ਹਾਂ ਦੇ ਹਾਲਾਤ ਹੁਣ ਇੰਨੇ ਬੁਰੇ ਹੋ ਚੁੱਕੇ ਹਨ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਰਾਤ ਨੂੰ ਪਹਿਲਾਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਘਰੋਂ ਬਾਹਰ ਕੱਢ ਦਿੱਤਾ।
ਰਾਤ ਨੂੰ ਜਦੋਂ ਉਨ੍ਹਾਂ ਨੂੰ ਹਨ੍ਹੇਰੇ ਤੋਂ ਡਰ ਲੱਗਾ ਤਾਂ ਉਹ ਆਪਣੇ ਤਾਏ ਦੇ ਘਰ ਚਲੀਆਂ ਗਈਆਂ। ਉੱਥੇ ਰਾਤ ਗੁਜ਼ਾਰਨ ਤੋਂ ਬਾਅਦ ਦੁਪਹਿਰ ਨੂੰ ਪਰਿਵਾਰਕ ਮੈਂਬਰਾਂ ਦੇ ਸਮਝਾਉਣ 'ਤੇ ਫਿਰ ਆਪਣੇ ਘਰ ਪਰਤ ਆਈਆਂ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨਾਲ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਕਿਉਂਕਿ ਉਨ੍ਹਾਂ ਦਾ ਪਿਤਾ ਹੁਣ ਉਨ੍ਹਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਣਾ ਹੀ ਨਹੀਂ ਚਾਹੁੰਦਾ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਧਮਕਾਉਂਦਾ ਹੈ ਕਿ ਉਹ ਉਨ੍ਹਾਂ ਨੂੰ ਬੇਦਖਲ ਕਰਕੇ ਘਰੋਂ ਬਾਹਰ ਕੱਢ ਦੇਵੇਗਾ। ਉਨ੍ਹਾਂ ਦਾ ਜਿੱਥੇ ਦਿਲ ਚਾਹੇ ਉਹ ਚਲੀਆਂ ਜਾਣ।
ਮਾਂ ਨੇ ਪੈਸੇ ਚੋਰੀ ਕਰਨ ਦਾ ਇਲਜ਼ਾਮ ਲਵਾ ਕੇ ਪਿਤਾ ਤੋਂ ਕਰਵਾਈ ਕੁੱਟਮਾਰ
ਉਨ੍ਹਾਂ ਦੱਸਿਆ ਕਿ 3 ਦਿਨ ਪਹਿਲਾਂ ਉਨ੍ਹਾਂ ਦੀ ਮਤਰੇਈ ਮਾਂ ਨੇ ਉਨ੍ਹਾਂ 'ਤੇ ਪੈਸੇ ਚੋਰੀ ਕਰਨ ਦਾ ਇਲਜ਼ਾਮ ਲਾ ਕੇ ਪਹਿਲਾਂ ਪਿਤਾ ਤੋਂ ਕੁੱਟਵਾਇਆ ਅਤੇ ਫਿਰ ਉਨ੍ਹਾਂ ਨੂੰ ਵਾਲਾਂ ਤੋਂ ਘੜੀਸ ਕੇ ਘਰੋਂ ਬਾਹਰ ਕੱਢਣ ਲੱਗ ਪਈ। ਇਸ ਘਟਨਾ 'ਚ ਦੋ ਭੈਣਾਂ ਦੇ ਸਿਰ 'ਚ ਸੱਟਾਂ ਲੱਗ ਗਈਆਂ ਤਾਂ ਛੋਟੀ ਭੈਣ ਇਲਾਜ ਲਈ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲੈ ਆਈ, ਉਹੀ ਭੈਣ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।
PunjabKesari
ਪਿੰਡ ਦੇ ਕੁਝ ਲੋਕ ਉਨ੍ਹਾਂ ਨੂੰ ਦੋ ਸਮੇਂ ਦਾ ਖਾਣਾ ਭੇਜ ਦਿੰਦੇ ਹਨ। ਪੁਲਸ ਅਧਿਕਾਰੀ ਆਏ, Àਨ੍ਹਾਂ ਦੀ ਸ਼ਿਕਾਇਤ ਸੁਣ ਕੇ ਚਲੇ ਗਏ। ਮੁੜ ਕੇ ਫਿਰ ਆਏ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਇਨਸਾਫ ਦਿਵਾਇਆ। ਉਨ੍ਹਾਂ ਨੂੰ ਪਤਾ ਨਹੀਂ ਹੁਣ ਉਹ ਕੀ ਕਰਨ। ਇਸ ਲਈ ਉਨ੍ਹਾਂ ਨੇ ਅੱਜ ਐੱਸ. ਐੱਸ. ਪੀ. ਜਲੰਧਰ ਨੂੰ ਪੱਤਰ ਲਿਖ ਕੇ ਇਨਸਾਫ ਦੀ ਗੁਹਾਰ ਲਾਈ। ਬੱਚੀਆਂ ਨੂੰ ਹਸਪਤਾਲ 'ਚ ਪਈਆਂ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਪਸੀਜ ਰਿਹਾ ਹੈ। ਸਿਵਾਏ ਉਸ ਦੇ ਪਿਤਾ ਅਤੇ ਮਤਰੇਈ ਮਾਂ ਦੇ।
ਦੂਜੇ ਪਾਸੇ ਸਿਵਲ ਹਸਪਤਾਲ 'ਚ ਦਾਖਲ ਉਨ੍ਹਾਂ ਦੀ ਮਤਰੇਈ ਮਾਂ ਇੰਦਰਜੀਤ ਕੌਰ ਨੇ ਦੋਸ਼ ਲਾਇਆ ਕਿ ਤਿੰਨੋਂ ਲੜਕੀਆਂ ਉਸ ਦਾ ਕਹਿਣਾ ਨਹੀਂ ਮੰਨਦੀਆਂ। ਬੀਤੀ ਰਾਤ ਉਹ ਘਰੋਂ ਚਲੀਆਂ ਗਈਆਂ ਸਨ, ਜੋ ਅਗਲੇ ਦਿਨ ਆਈਆਂ। ਜਦੋਂ ਉਸ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਨੇ ਘਰੋਂ ਬਾਹਰ ਕੱਢ ਦਿੱਤਾ ਸੀ ਤਾਂ ਉਸ ਨੇ ਝਗੜੇ ਦਾ ਕਾਰਨ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਟਰੰਕ 'ਚੋਂ ਪੈਸੇ ਕੱਢ ਲਏ ਸਨ। ਉਸ ਨੇ ਕਿਹਾ ਕਿ ਉਸ ਨੇ ਬੱਚੀਆਂ ਨੂੰ ਹੀ ਨਹੀਂ ਕੁੱਟਿਆ, ਉਲਟਾ ਉਨ੍ਹਾਂ ਨੇ ਉਸ ਨੂੰ ਮਾਰਿਆ ਹੈ।
Comments
Post a Comment