ਪੋਂਪੀਓ ਨੇ ਉੱਤਰੀ ਕੋਰੀਆ ਨਾਲ ਸਿਖਰ ਵਾਰਤਾ ਦੀ ਸੰਭਾਵਨਾ ਨੂੰ ਨਕਾਰਿਆ Pompeo has ruled out a summit with North Korea

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਕਾਰ ਇਕ ਹੋਰ ਸਿਖਰ ਵਾਰਤਾ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ।  ਪੋਂਪੀਓ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦ ਉੱਤਰੀ ਕੋਰੀਆ ਨੇ ਹਾਲ ਹੀ ਵਿਚ ਕਈ ਬਿਆਨਾਂ ਵਿਚ ਕਿਹਾ ਕਿ ਉਹ ਟਰੰਪ ਨਾਲ ਕੋਈ ਉੱਚ ਪੱਧਰੀ ਬੈਠਕ ਨਹੀਂ ਕਰੇਗਾ ਕਿਉਂਕਿ ਇਸ ਦੀ ਵਰਤੋਂ ਉਹ ਆਪਣੀ ਵਿਦੇਸ਼ ਨੀਤੀ ਦੀ ਸਫਲਤਾ ਦਾ ਬਖਾਨ ਕਰਨ ਲਈ ਕਰਦੇ ਹਨ ਜਦਕਿ ਉਨ੍ਹਾਂ ਨੂੰ ਇਸ ਤੋਂ ਕੋਈ ਫਾਇਦਾ ਨਹੀਂ ਮਿਲਦਾ।
ਪੋਂਪੀਓ ਨੇ ਜੂਨ, 2018 ਵਿਚ ਟਰੰਪ-ਕਿਮ ਸਿਖਰ ਵਾਰਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਨੇ ਮਿਲੇ-ਜੁਲੇ ਸੰਕੇਤ ਦਿੱਤੇ ਹਨ, ਜਦਕਿ ਸੱਚ ਇਹ ਹੈ ਕਿ ਰਾਸ਼ਟਰਪਤੀ ਟਰੰਪ ਤਦ ਹੀ ਕਿਸੇ ਸਿਖਰ ਵਾਰਤਾ ਬਾਰੇ ਸੋਚਣਗੇ ਜੇਕਰ ਉਨ੍ਹਾਂ ਲੱਗੇਗਾ ਕਿ ਸਿੰਗਾਪੁਰ ਵਿਚ ਹਾਸਲ ਨਤੀਜਿਆਂ ਦੀ ਤਰ੍ਹਾਂ ਕੋਈ ਅਸਲ ਪ੍ਰਗਤੀ ਮਿਲ ਸਕਦੀ ਹੈ। 

Comments