ਸ਼ੂਗਰ ਦੇ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ Corona Virus Diabetes patient

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਪਰ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ, ਖ਼ਾਸਕਰ ਹਾਈ ਬਲੱਡ ਸ਼ੂਗਰ ਯਾਨੀ ਸ਼ੂਗਰ ਦੇ ਮਰੀਜ਼। ਦਰਅਸਲ ਕੋਰੋਨਾ ਹਾਈ ਬਲੱਡ ਸ਼ੂਗਰ ਦੇ ਮਰੀਜ਼ਾਂ ਵਿਚ ਮੌਤ ਦੇ ਖ਼ਤਰੇ ਨੂੰ ਵਧਾਉਂਦਾ ਹੈ ਇਸ ਲਈ ਉਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਇਹ ਅਸੀਂ ਨਹੀਂ ਬਲਕਿ ਹਾਲ ਹੀ ਵਿੱਚ ਹੋਈ ਰਿਸਰਚ ‘ਚ ਸਾਹਮਣੇ ਆਇਆ ਹੈ।
ਹਾਈ ਬਲੱਡ ਸ਼ੂਗਰ ਵਿਚ ਕੋਰੋਨਾ ਤੋਂ ਮੌਤ ਦਾ ਖ਼ਤਰਾ ਜ਼ਿਆਦਾ: ਇਕ ਤਾਜ਼ਾ ਖੋਜ ਅਨੁਸਾਰ ਬਲੱਡ ਸ਼ੂਗਰ ਵੱਧਣ ਨਾਲ ਕੋਰੋਨਾ ਦੇ ਮਰੀਜ਼ਾਂ ਵਿਚ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਸ਼ੂਗਰ ਦੇ ਮਰੀਜ਼ਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਜਿਸ ਨਾਲ ਉਨ੍ਹਾਂ ਲਈ ਜ਼ਿਆਦਾ ਖ਼ਤਰਾ ਹੁੰਦਾ ਹੈ। ਉੱਥੇ ਹੀ ਹੋਰ ਦਵਾਈਆਂ ਵੀ ਸ਼ੂਗਰ ਦੀਆਂ ਦਵਾਈਆਂ ਕਾਰਨ ਆਪਣਾ ਅਸਰ ਨਹੀਂ ਦਿਖਾ ਪਾਉਦੀਆਂ। ਰਿਪੋਰਟਾਂ ਦੇ ਅਨੁਸਾਰ ਇਹ ਖੋਜ 59 ਸਾਲ ਦੀ ਉਮਰ ਦੇ 605 ਲੋਕਾਂ ਉੱਤੇ ਕੀਤੀ ਗਈ ਸੀ ਜਿਸ ਵਿੱਚ 114 ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੀ ਸਮੱਸਿਆ ਸੀ। ਅਜਿਹੇ ਮਰੀਜ਼ ਨਾ ਸਿਰਫ ਕੋਰੋਨਾ ਦੀ ਮੌਤ ਦੇ ਖ਼ਤਰੇ ਵਿਚ ਹੁੰਦੇ ਹਨ ਬਲਕਿ ਟਾਈਪ-2 ਸ਼ੂਗਰ ਦੇ ਖ਼ਤਰੇ ਵਿਚ ਵੀ ਹੁੰਦੇ ਹਨ।
ਹਾਈ ਬਲੱਡ ਸ਼ੂਗਰ ਦੇ ਲੱਛਣ
  • ਪੇਟ ‘ਚ ਤੇਜ਼ ਦਰਦ
  • ਵਾਰ-ਵਾਰ ਪਿਆਸ ਲੱਗਣੀ
  • ਅੱਖਾਂ ਦਾ ਕਮਜ਼ੋਰ ਹੋਣਾ
  • ਮਤਲੀ, ਉਲਟੀਆਂ ਅਤੇ ਚੱਕਰ ਆਉਣੇ
  • ਜ਼ਿਆਦਾ ਭੁੱਖ ਲੱਗਣੀ
  • ਸੁਸਤੀ, ਥਕਾਵਟ
  • ਬਹੁਤ ਜ਼ਿਆਦਾ ਪਸੀਨਾ ਆਉਣਾ
  • ਵਹਿਮ ਹੋਣਾ
  • ਭਾਰ ਘਟਣਾ
  • ਵਾਰ-ਵਾਰ ਪਿਸ਼ਾਬ ਆਉਣਾ
  • ਦਸਤ ਅਤੇ ਕਬਜ਼

ਬਿਨਾਂ ਪੁੱਛੇ ਨਾ ਲਓ ਦਵਾਈ: ਜੇ ਬੁਖਾਰ, ਗਲ਼ੇ ‘ਚ ਖਰਾਸ਼ ਜਾਂ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੈ ਤਾਂ ਦਵਾਈ ਲੈਣ ਦੀ ਬਜਾਏ ਡਾਕਟਰ ਤੋਂ ਜਾਂਚ ਕਰਵਾਓ।
ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣ ਲਈ ਕਰੋ ਇਹ….
  • ਸਰੀਰ ਨੂੰ ਡੀਟੌਕਸ ਕਰਨ ਲਈ ਵੱਧ ਤੋਂ ਵੱਧ ਪਾਣੀ ਪੀਓ।
  • ਅਜਿਹੀਆਂ ਹੋਰ ਚੀਜ਼ਾਂ ਖਾਓ ਜੋ ਸ਼ੂਗਰ ਕੰਟਰੋਲ ਅਤੇ ਇਮਿਊਨ ਸਿਸਟਮ ਨੂੰ ਵਧਾਉਣ ਵਿਚ ਮਦਦਗਾਰ ਹਨ।
  • ਯੋਗਾ ਅਤੇ ਕਸਰਤ ਦੇ ਨਾਲ ਵੀ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।
  • ਖੁਰਾਕ ਵਿਚ ਸਿਹਤਮੰਦ ਚੀਜ਼ਾਂ ਸ਼ਾਮਲ ਕਰੋ ਅਤੇ ਗ਼ੈਰ-ਸਿਹਤਮੰਦ ਭੋਜਨ ਤੋਂ ਦੂਰ ਰਹੋ।
  • ਘੱਟ ਕਾਰਬੋਹਾਈਡਰੇਟ ਅਤੇ ਜ਼ਿਆਦਾ ਪ੍ਰੋਟੀਨ ਫ਼ੂਡ ਲਓ। ਨਾਲ ਹੀ ਫਾਈਬਰ ਨਾਲ ਭਰਪੂਰ ਖੁਰਾਕ ਖਾਓ।
  • ਭਾਰ ਨੂੰ ਨਿਯੰਤਰਣ ਵਿੱਚ ਰੱਖੋ ਅਤੇ ਇਸਦੇ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰੋ।
  • ਤਣਾਅ ਲੈਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸ਼ੂਗਰ ਦੇ ਲੈਵਲ ਵੱਧਦਾ ਹੈ।
  • ਇਸ ਤੋਂ ਇਲਾਵਾ ਹਰ ਰੋਜ਼ ਆਪਣੇ ਬਲੱਡ ਸ਼ੂਗਰ ਦੇ ਲੈਵਲ ਦੀ ਜਾਂਚ ਕਰੋ।
  • Social Distancing ਦੀ ਪਾਲਣਾ ਕਰੋ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ

Comments