ਇਸ ਪਿੰਡ ਵਾਸੀਆਂ ਨੇ ਲੌਕਡਾਊਨ ਦੌਰਾਨ ਆਪਣੇ ਪਿੰਡ ਨੂੰ ਬਣਾ ਲਿਆ ਸਵਰਗ...ਵੇਖੋ ਤਸਵੀਰਾਂ The villagers made their village a paradise during the lockdown ... see pictures
ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਅਤੇ ਲੌਕਡਾਉਨ ਵਿੱਚ ਲੋਕ ਘਰਾਂ ਅੰਦਰ ਬੰਦ ਸਨ, ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਈਦੇਸਾ ਦੇ ਲੋਕਾਂ ਨੇ ਇਨ੍ਹਾਂ ਦਿਨਾਂ ਨੂੰ ਚੰਗੇ ਪਾਸੇ ਲਾ ਕੇ ਮਿਸਾਲ ਪੈਦਾ ਕਰ ਦਿੱਤੀ। ਲੋਕਾਂ ਨੇ ਪਿੰਡ ਦੀ ਦਿਸ਼ਾ ਸੁਧਾਰਨ ਲਈ ਜਿੱਥੇ ਹਜ਼ਾਰਾਂ ਪੌਦੇ ਲਗਾਏ, ਉਥੇ ਹੀ ਪਿੰਡ ਦੀ ਹਰ ਕੰਧ ਉਤੇ ਨੌਜਵਾਨਾਂ ਨੂੰ ਅਤੇ ਆਮ ਲੋਕਾਂ ਨੂੰ ਸੇਧ ਦੇਣ ਲਈ ਮਾਟੋ ਬਣਵਾਏ।
ਕੰਧਾਂ ਉੱਪਰ ਲੱਗੇ ਤਰ੍ਹਾਂ-ਤਰ੍ਹਾਂ ਦੇ ਮਾਟੋ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਵਾਤਾਵਰਨ ਅਤੇ ਪਾਣੀ ਨੂੰ ਬਚਾਉਣ ਲਈ ਵੀ ਲੋਕਾਂ ਨੂੰ ਦੱਸਿਆ ਗਿਆ ਹੈ। ਪਿੰਡ ਦੇ ਨੌਜਵਾਨਾਂ ਨੇ ਪੰਛੀਆਂ ਦੇ ਰਹਿਣ ਲਈ ਲੱਕੜ ਦੇ ਆਲ੍ਹਣੇ ਵੱਡੀ ਤਦਾਦ ਵਿੱਚ ਬਣਵਾ ਕੇ ਦਰੱਖਤਾਂ ਤੇ ਟੰਗੇ ਗਏ ਹਨ।
ਲੋਕ ਏਕਤਾ ਕਲੱਬ ਭਾਈਦੇਸਾ ਦੇ ਨੌਜਵਾਨਾਂ ਨੇ ਪਹਿਲਾਂ ਪੂਰੇ ਪਿੰਡ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਵਾਈ ਅਤੇ ਹੁਣ ਪਿੰਡ ਵਿਚ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਵਿਕਦਾ। ਪਿੰਡ ਦੇ ਛੱਪੜ ਨੂੰ ਸੁੰਦਰ ਬਣਾ ਕੇ ਉਸ ਦੇ ਆਲੇ-ਦੁਆਲੇ ਪੌਦੇ ਲਗਾਏ ਗਏ ਹਨ ਅਤੇ ਪੂਰੇ ਪਿੰਡ ਵਿੱਚ ਸਫ਼ੈਦ ਰੰਗ ਕੀਤਾ ਹੋਇਆ ਹੈ
Comments
Post a Comment