16 ਹਜ਼ਾਰ ਫੁੱਟ ਦੀ ਉੱਚਾਈ 'ਤੇ ਲਹਿਰਾਇਆ ਦੇਸ਼ ਦਾ ਤਿਰੰਗਾ The country's tricolor hoisted at an altitude of 16,000 feet
ਪੈਂਗੋਂਗ ਤਸੋ ਨਦੀ ਦੇ ਕਿਨਾਰੇ ਆਈ.ਟੀ.ਬੀ.ਪੀ. ਦੇ ਕਮਾਂਡੋ ਵਲੋਂ ਬਣਾਏ ਗਏ ਆਜ਼ਾਦੀ ਦਿਹਾੜੇ ਦੇ ਜਸ਼ਨ ਦੀ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਨੂੰ ਦੇਖ ਕੇ ਹਰ ਭਾਰਤੀ ਦੀ ਛਾਤੀ ਮਾਣ ਨਾਲ ਚੌੜੀ ਹੋ ਜਾਵੇਗੀ। ਭਾਰਤੀ ਫੌਜ ਦੇ ਜਵਾਨਾਂ ਦੇ ਇਸ ਜਜ਼ਬੇ ਨੂੰ ਪੂਰਾ ਦੇਸ਼ ਅੱਜ ਸਲਾਮ ਕਰ ਰਿਹਾ ਹੈ। ਪੈਂਗੋਂਗ ਤਸੋ ਨਦੀ 'ਚ ਅੱਜ ਸਿਰਫ਼ ਇਕ ਹੀ ਗੂੰਜ ਸੁਣਾਈ ਦੇ ਰਹੀ ਸੀ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ, ਜਿਸ ਨਾਲ ਪੂਰਾ ਵਾਤਾਵਰਣ ਭਾਰਤਮਯ ਹੋ ਗਿਆ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਭਾਰਤ ਅਤੇ ਚੀਨ ਨਾਲ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਹਾਲਾਂਕਿ ਇਸ ਦੇ ਬਾਵਜੂਦ ਬਾਰਡਰ 'ਤੇ ਤਾਇਨਾਤ ਜਵਾਨਾਂ ਦੇ ਜੋਸ਼ 'ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲੀ। ਜਵਾਨਾਂ ਦੀਆਂ ਇਹ ਤਸਵੀਰਾਂ ਅਤੇ ਵੀਡੀਓ ਦੇਸ਼ 'ਚ ਇਕ ਵੱਖ ਹੀ ਜੋਸ਼ ਪੈਦਾ ਕਰ ਰਹੀਆਂ ਹਨ।
15 ਅਗਸਤ 1947 ਨੂੰ ਭਾਰਤ ਨੂੰ ਮਿਲੀ ਆਜ਼ਾਦੀ ਦਾ ਅੱਜ ਪੂਰਾ ਦੇਸ਼ ਜਸ਼ਨ ਮਨ੍ਹਾ ਰਿਹਾ ਹੈ। 74ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਲਾਲ ਕਿਲੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ ਤਾਂ ਉੱਥੇ ਹੀ ਭਾਰਤ ਮਾਤਾ ਦੇ ਰੱਖਵਾਲਿਆਂ ਨੇ ਵੀ 16 ਹਜ਼ਾਰ ਫੁੱਟ ਦੀ ਉੱਚਾਈ 'ਤੇ ਦੇਸ਼ ਦੀ ਸ਼ਾਨ ਤਿਰੰਗੇ ਨੂੰ ਲਹਿਰਾਇਆ। ਇੰਡੋ-ਤਿੱਬਤ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੇ ਜਵਾਨਾਂ ਨੇ ਲੱਦਾਖ 'ਚ 16 ਹਜ਼ਾਰ ਫੁੱਟ ਦੀ ਉੱਚਾਈ 'ਤੇ ਤਿਰੰਗਾ ਲਹਿਰਾ ਕੇ ਭਾਰਤ ਮਾਤਾ ਨੂੰ ਸਲਾਮ ਕੀਤਾ।
Comments
Post a Comment