ਜਲੰਧਰ ਦੇ ਸਾਰੇ ਪਟਵਾਰੀਆਂ ਨੇ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਕੀਤੀ ਮੀਟਿੰਗ All the Patwaris of Jalandhar held a meeting in view of the growing outbreak of Corona
ਜਲੰਧਰ/ਰਾਜੇਸ਼: ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਸ੍ਰੀ ਸਾਲਗ ਰਾਮ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹੇ ਦੀਆਂ ਪੰਜ ਤਹਿਸੀਲਾਂ ਦੇ ਤਹਿਸੀਲ ਪ੍ਰਧਾਨਾਂ ਦੀ ਸਹਿਮਤੀ ਲਈ ਗਈ ਅਤੇ ਸਾਰੀਆਂ ਤਹਿਸੀਲਾਂ ਵਿਚ ਮਤੇ ਪਾਏ ਗਏ। ਜਿਸ ਮੁਤਾਬਿਕ ਜ਼ਿਲ੍ਹਾ ਜਲੰਧਰ ਦੇ ਸਾਰੇ ਪਟਵਾਰੀ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਕਿ ਜ਼ਿਲ੍ਹੇ ਦੇ ਸਾਰੇ ਪਟਵਾਰੀ ਮਿਤੀ 24-8-2020 ਤੋਂ 31-8-2020 ਤੱਕ ਪਬਲਿਕ ਡੀਲਿੰਗ ਨਹੀਂ ਕਰਨਗੇ। ਪਰ ਕੋਵਿਡ-19 ਸਬੰਧੀ ਕੰਮ ਅਤੇ ਬੱਚਿਆਂ ਦੇ ਜ਼ਰੂਰੀ ਸਰਟੀਫਿਕੇਟ ਤਸਦੀਕ ਕੀਤੇ ਜਾਣਗੇ।
Comments
Post a Comment