ਜਲੰਧਰ ਦੇ ESIC ਹਸਪਤਾਲ 'ਚ MLR ਕੱਟਵਾਉਣ ਆਏ ਇਕ ਧਿਰ ਨੇ ਦੂਜੇ 'ਤੇ ਕੀਤਾ ਹਮਲਾ One party attacked the other while ESIC came to the hospital to cut the MLR

ਜਲੰਧਰ/ਸੰਜੇ ਰਾਜਪੂਤ : ਜਲੰਧਰ ਦੇ ਚੰਦਨ ਨਗਰ 'ਚ ਦੋ ਪੱਖਾਂ ਵਿਚਕਾਰ ਹੋਈ ਲੜਾਈ ਤੋਂ ਬਾਅਦ ਦੋਵੇਂ ਧਿਰਾਂ ਦੇ ਜ਼ਖ਼ਮੀ ਦੇ ਹਸਪਤਾਲ ਪਹੁੰਚੇ ਸਨ। ਉੱਥੇ ਇਕ ਧਿਰ ਨੇ ਦੂਜੇ ਧਿਰ ਦੇ ਲੋਕਾਂ 'ਤੇ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ਦੇ ਸਟਾਫ ਨੇ ਹੂਟਰ ਵਜਾ ਕੇ ਸਿਕਓਰਟੀ ਬੁਲਾਈ।

ਇਕ ਧਿਰ ਵੱਲੋਂ ਆਏ ਜ਼ਖ਼ਮੀ ਦੇ ਮਾਮਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਭਾਰਗਵ ਕੈਂਪ 'ਚ ਰਹਿੰਦੇ ਹਨ। ਉਨ੍ਹਾਂ ਦੇ ਭਾਣਜੇ ਨਾਲ ਕੁਝ ਦਿਨ ਪਹਿਲਾਂ ਇਲਾਕੇ 'ਚ ਰਹਿਣ ਵਾਲੇ ਕੁਝ ਲੋਕਾਂ ਨੇ ਵਿਵਾਦ ਕੀਤਾ ਸੀ। ਬਾਅਦ 'ਚ ਰਾਜੀਨਾਮਾ ਵੀ ਹੋ ਗਿਆ ਸੀ। ਐਤਵਾਰ ਨੂੰ ਚੰਦਨ ਨਗਰ 'ਚ ਉਨ੍ਹਾਂ ਲੋਕਾਂ ਨੇ ਉਸ ਦੇ ਭਾਣਜੇ ਨੂੰ ਘੇਰ ਲਿਆ ਤੇ ਬੁਰੀ ਤਰ੍ਹਾਂ ਨਾਲ ਕੁਟਿਆ। ਉਹ ਭਾਣਜੇ ਨੂੰ ਲੈ ਕੇ ਹਸਪਤਾਲ ਆਏ ਤਾਂ ਦੂਜੇ ਧਿਰ ਦੇ ਲੋਕ ਵੀ ਉੱਥੇ ਪਹੁੰਚ ਗਏ। ਉਨ੍ਹਾਂ ਲੋਕਾਂ ਨੇ ਉੱਥੇ ਉਨ੍ਹਾਂ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਸੂਚਨਾ ਮਿਲਦਿਆਂ ਹੀ ਥਾਣਾ ਚਾਰ ਦੀ ਪੁਲਿਸ ਮੌਕੇ 'ਤੇ ਪਹੁੰਚੀ। ਏਐੱਸਆਈ ਸੁਰੇਂਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਿਊਟੀ ਤੇ ਮੌਜੂਦ ਡਾ.ਰਣਜੋਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ 'ਚ ਲੜਾਈ ਹੋਈ ਸੀ। ਜ਼ਖ਼ਮੀ ਹਸਪਤਾਲ ਪਹੁੰਚੇ ਤਾਂ ਆਪਸ 'ਚ ਭਿੜ ਗਏ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ, ਮਾਮਲੇ ਦੀ ਜਾਂਚ ਹੋ ਰਹੀ ਹੈ।

Comments