ਪਿੰਡਾਂ ਦੇ ਹਰ ਘਰ ਵਿਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ : ਪੀ ਐਮ ਮੋਦੀ (High speed internet to reach every village house: PM Modi)


 ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi) ਨੇ ਭਾਰਤ ਦੇ 74ਵੇਂ ਅਜਾਦੀ ਦਿਵਸ (Independence Day 2020) ਮੌਕੇ  6 ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਉਣ ਦਾ ਐਲਾਨ ਕੀਤਾ ਹੈ।


ਉਨ੍ਹਾਂ ਨੇ ਕਿਹਾ ਸਾਰੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਇਆ ਜਾਵੇਗਾ।ਅਸੀਂ ਤੈਅ ਕੀਤਾ ਹੈ , ਆਉਣ ਵਾਲੇ 1 ,000 ਦਿਨ (ਤਿੰਨ ਸਾਲ ਨਾਲੋਂ ਘੱਟ ਸਮਾਂ) ਵਿੱਚ ਦੇਸ਼ ਦੇ ਸਾਰੇ ਛੇ ਲੱਖ ਪਿੰਡਾਂ ਨੂੰ ਤੇਜ ਇੰਟਰਨੈੱਟ ਸਹੂਲਤ ਦੇਣ ਵਾਲੇ ਆਪਟਿਕਲ ਫਾਇਬਰ ਨੈੱਟਵਰਕ ਨਾਲ ਜੋੜ ਦਿੱਤਾ ਜਾਵੇਗਾ।
ਪੀਐਮ ਮੋਦੀ ਨੇ ਟਵੀਟ ਕਰ ਕਿਹਾ, ਅਗਲੇ 1000 ਦਿਨ ਵਿੱਚ ਲਕਸ਼ਦੀਪ ਨੂੰ ਵੀ ਸਬਮਰੀਨ ਆਪਟੀਕਲ ਫਾਇਬਰ ਕੇਬਲ ਨਾਲ ਜੋੜ ਦਿੱਤਾ ਜਾਵੇਗਾ।
ਨੈਸ਼ਨਲ ਆਪਟੀਕਲ ਫਾਇਬਰ ਨੈੱਟਵਰਕ (NoFN ) ਜਿਸ ਨੂੰ ਹੁਣ ਭਾਰਤਨੈਟ ਪਰਯੋਜਨਾ ਦਾ ਨਾਮ ਦਿੱਤਾ ਗਿਆ ਹੈ। ਇਸ ਨੂੰ 2012 ਵਿੱਚ ਸ਼ੁਰੂ ਕੀਤਾ ਗਿਆ ਸੀ। ਪਰਯੋਜਨਾ ਦਾ ਉਦੇਸ਼ ਰਾਜਾਂ ਅਤੇ ਨਿਜੀ ਖੇਤਰਾਂ ਦੀ ਸਾਂਝੇਦਾਰੀ ਵਿੱਚ ਪੇਂਡੂ ਅਤੇ ਦੂਰ ਦੇ ਖੇਤਰਾਂ ਵਿੱਚ ਨਾਗਰਿਕਾਂ ਅਤੇ ਸੰਸਥਾਨਾਂ ਨੂੰ ਸਸਤਾ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰਨਾ ਹੈ। ਪੂਰੇ ਦੇਸ਼ ਨੂੰ ਡਿਜੀਟਲ ਕਰਨ ਲਈ ਹਰ ਘਰ ਵਿਚ ਇੰਟਰਨੈੱਟ ਦੀ ਸੁਵਿਧਾ ਨੂੰ ਪਹੁੰਚਾਉਣਾ ਹੈ।

Comments