ਅੰਮ੍ਰਿਤਸਰ: ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਐਸਐਮਓ ਡਾ. ਅਰੁਣ ਸ਼ਰਮਾ ਕੋਰੋਨਾ ਪੌਜ਼ੇਟਿਵ ਸਨ। 54 ਸਾਲਾ ਡਾ. ਅਰੁਣ ਸ਼ਰਮਾ ਦਾ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਪੰਜਾਬ 'ਚ ਆਏ ਦਿਨ ਕੋਰੋਨਾ ਵਾਇਰਸ ਦੇ ਅੰਕੜੇ ਵਧ ਰਹੇ ਹਨ ਤੇ ਮੌਤਾਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ ਹੈ। ਸੂਬੇ 'ਚ ਹੁਣ ਤਕ ਕੋਰੋਨਾ ਮਰੀਜ਼ਾਂ ਦਾ ਅੰਕੜਾ 50,848 ਹੋ ਗਿਆ ਹੈ ਤੇ ਕੁੱਲ 1300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
Comments
Post a Comment