ਪਟਿਆਲਾ ਦਾ ਇਹ ਪਿੰਡ ਬਣਿਆ ਗੈਂਗਲੈਂਡ This village of Patiala became Gangland





 ਪਟਿਆਲਾ ਜ਼ਿਲ੍ਹੇ ਦੇ ਪਿੰਡ ਭਾਨਰੀ ਵਿੱਚ ਇੱਕ ਸ਼ਾਮਲਾਟ ਵਾਲੀ ਜਗ੍ਹਾ ਉੱਪਰ ਬਣੀ ਕੰਧ  ਨੂੰ ਢਾਹੁਣ ਦੇ ਮਾਮਲੇ ਵਿਚ  ਪਿੰਡ ਦੇ ਸਰਪੰਚ ਅਤੇ ਉਸ ਦੇ ਸਮਰਥਕਾਂ ਉਤੇ ਕੰਧ ਨੂੰ ਢਾਹੁਣ ਅਤੇ ਮਾਰਕੁੁੱਟ ਕਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਪਿੰਡ ਦੀ ਪੁਰਾਣੀ ਪੰਚਾਇਤ ਨੇ ਇਕ ਗਰੀਬ ਪਰਿਵਾਰ ਨੂੰ ਪਸ਼ੂਆਂ ਨੂੰ ਬੰਨ੍ਹਣ ਜਾਂ ਪਸ਼ੂਆਂ ਦੇ ਚਾਰਾ ਲਈ ਰੱਖਣ ਲਈ ਜਗ੍ਹਾ ਦਿੱਤੀ ਸੀ ਪਰ ਹੁਣ ਸਰਪੰਚ ਨੇ ਇਸ ਜਗ੍ਹਾ ਦੇ ਕੋਲ ਸੜਕ ਚੌੜੀ ਕਰਨ ਦੇ ਨਾਮ ਕੰੰਧ ਨੂੰ ਢਾਹ ਦਿਿੱਤਾ ਜਿਸ ਮਗਰੋਂ ਇਥੇ ਖ਼ੂਬ ਲੜਾਈ ਹੋਈ।


ਪਿੰਡ ਦੇ ਸਰਪੰਚ ਨੇ ਹੋਰਨਾਂ ਪਿੰਡ ਵਾਸੀਆਂ ਨਾਲ ਮਿਲ ਕੇ ਲੋਕਾਂ ਨੂੰ ਇਕ ਰਸਤਾ ਚੌੜਾ ਕਰਨ ਦੇ ਮਾਮਲੇ ਵਿਚ ਇਸ ਕੰਧ ਨੂੰ ਢਾਹੁੁੁਣ ਲਈ ਇਕੱਠੇ ਕੀਤਾ। ਦੋਵਾਂ ਧਿਰਾਂ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਕੁਝ ਦਿਨ ਪਹਿਲਾਂ ਹੋਈ ਸੀ ਪਰ ਝਗੜੇ ਦੀ ਵੀਡੀਓ ਵਾਇਰਲ ਹੋਣ ਉਤੇ ਪੁਲਿਸ ਨੇ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਿੰਡ ਭਾਨਰੀ ਦੇ ਇਸ ਮਾਮਲੇ ਵਿਚ ਬਲਜਿੰਦਰ ਸਿੰਘ ਦਾ ਦੋਸ਼ ਹੈ ਕਿ ਨਵੀਂ ਪੰਚਾਇਤ ਨੇ ਉਸ ਨੂੰ ਪੁਰਾਣੀ ਪੰਚਾਇਤ ਵੱਲੋਂ ਦਿੱਤੀ ਜਗ੍ਹਾ ਉਤੇ ਦੁਆਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਰਪੰਚ ਅਤੇ ਉਸ ਦੇ ਸਾਥੀ ਸਾਡੀ ਪੁਰਾਣੀ ਕੰਧ ਡੇਗਣ ਲਈ ਇਕੱਠੇ ਹੋਏ। ਬਲਜਿੰਦਰ ਸਿੰਘ ਅਤੇ ਉਸ ਦੇ ਭਤੀਜੇ ਸਤਨਾਮ ਸਿੰਘ ਨੇ ਸਰਪੰਚ ਤੇ ਹੋਰ ਲੋਕਾਂ  ਲੋਕਾਂ 'ਤੇ ਹਮਲੇ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਸਰਪੰਚ ਤੇ ਸਾਥੀਆਂ ਨੇ ਉਨ੍ਹਾਂ ਉਤੇ ਹਮਲਾ ਕਰਕੇ ਦੀ ਉਨ੍ਹਾਂ ਦੀ ਕਈ ਸਾਲਾਂ ਦੀ ਪੁਰਾਣੀ ਕੰਧ ਢਾਹ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪਸ਼ੂਆਂ ਲਈ ਰੱਖੀ ਤੂੜੀ ਤੇ ਪਾਥੀਆਂ ਲੋਕ ਚੱਕ ਕੇ ਲੈ ਗਏ।

ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਨਾਲ ਅਜਿਹੀ ਕਾਰਵਾਈ ਖ਼ੁਦ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਉਠਾ ਰਹੀ ਹੈ। ਕਿਉਂਕਿ ਅਸੀਂ ਸਰਪੰਚ ਨੂੰ ਚੋਣਾਂ ਵਿਚ ਸਹਾਇਤਾ ਨਹੀਂ ਕੀਤੀ ਅਤੇ ਇਸ ਕਾਰਨ ਸਾਡੀ ਕੰਧ ਵੀ ਢਾਹ ਦਿੱਤੀ ਗਈ ਅਤੇ ਸਾਨੂੰ ਵੀ ਕੁੱਟਿਆ ਗਿਆ ਜਿਵੇਂ ਕਿ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪਿੰਡ ਦੇ ਸਰਪੰਚ ਦੀ ਪਤਨੀ ਖੁਦ ਕੰਧ ਢਾਹ ਰਹੀ ਹੈ।

ਕੀ ਕਹਿਣਾ ਹੈ ਸਰਪੰਚ ਦਾ

ਦੂਜੇ ਪਾਸੇ ਸਰਪੰਚ ਦਾ ਇਸ ਬਾਰੇ ਕਹਿਣਾ  ਹੈ ਕਿ ਮੈਂ ਪਿੰਡ ਦੇ ਵਿਕਾਸ ਲਈ ਸੜਕ ਨੂੰ ਚੌੜਾ ਕਰਨ ਲਈ ਕੰਮ ਕਰ ਰਿਹਾ ਹਾਂ ਅਤੇ ਜਦੋਂ ਮੈਂ ਮੌਕੇ ‘ਤੇ ਗਿਆ ਤਾਂ ਇਨ੍ਹਾਂ ਲੋਕਾਂ ਨੇ ਮੇਰੇ ਉਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੈਂ ਜ਼ਖਮੀ ਹੋ ਗਿਆ। ਹਾਲਾਂਕਿ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਵੱਖ-ਵੱਖ ਧਾਰਾਵਾਂ ਵਿੱਚ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Comments