ਜੇਕਰ ਕਰਮਚਾਰੀਆਂ ਦੀਆਂ ਮਾਰਚ 2020 ਤੋਂ ਸਲਾਨਾ ਇੰਨਕਰੀਮੈਂਟਸ ਨਹੀਂ ਲਗਾਈਆਂ ਤਾਂ ਕਲਮ ਛੋੜ ਪ੍ਰਦਸ਼ਨ ਜਾਰੀ ਰਹੇਗਾ : ਸਤਿੰਦਰ ਪਾਲ ਸਿੰਘ (If the annual increments of the employees are not applied from March 2020, then the pen drop demonstration will continue: Satinder Pal Singh)




ਜਲੰਧਰ/ਰਜੇਸ਼ ਕੁਮਾਰ: ਪਿਛਲੇ ਕਈ ਦਿਨਾਂ ਕੰਪਿਉਟਰਾਇਜਡ ਲੈਂਡ ਰਿਕਾਰਡ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪੱਧਰੀ ਕੋਰ-ਕਮੇਟੀ ਉੱਚ ਅਧਿਕਾਰੀਆਂ ਵਲੋਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਸਮੂਹ ਕਰਮਚਾਰੀਆਂ ਦੀਆਂ ਮਾਰਚ 2020 ਤੋਂ ਸਲਾਨਾ ਇੰਨਕਰੀਮੈਂਟਸ ਲਈ ਅਪੀਲ ਕੀਤੀ ਗਈ ਸੀ ਪਰ ਇਨ੍ਹਾਂ ਅਪੀਲਾਂ ਦੇ ਬਾਵਜੂਦ ਵੀ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਤੋਂ ਪ੍ਰੇਸ਼ਾਨ ਕੰਪਿਉਟਰਾਇਜਡ ਲੈਂਡ ਰਿਕਾਰਡ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪੱਧਰੀ ਕੋਰ-ਕਮੇਟੀ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਮੈਂਬਰ ਸਕੱਤਰ ਪੰਜਾਬ ਲੈਂਡ ਰਿਕਾਰਜਡਜ ਸੋਸਾਇਟੀ ਜਲੰਧਰ ਦੇ ਕਈ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਸਮੂਹ ਕਰਮਚਾਰੀਆਂ ਦੀਆਂ ਮਾਰਚ 2020 ਤੋਂ ਸਲਾਨਾ ਇੰਨਕਰੀਮੈਂਟਸ ਨਹੀਂ ਲਗਾਈਆਂ ਗਈਆਂ ਹਨ। ਜਿਨਾਂ ਨੂੰ ਬਿਨਾਂ ਕਿਸੇ ਕਾਰਨਾਂ ਤੋਂ ਰੋਕਿਆ ਗਿਆ ਹੈ। 

ਜਿਸ ਸਬੰਧੀ ਪੀ.ਐਲ.ਆਰ.ਐਸ. ਮੁਲਾਜਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਵਜੋਂ ਮਿਤੀ 17 ਅਤੇ 18 ਸਤੰਬਰ ਨੂੰ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਯੂਨੀਅਨ ਨੇ ਕਿਹਾ ਕਿ ਜੇਕਰ 20 ਸਤੰਬਰ ਤੱਕ ਸਮੂਹ ਪੀ.ਐਲ.ਆਰ.ਐਸ. ਦੇ ਮੁਲਾਜਮਾਂ ਦਾ ਸਲਾਨਾ ਇੰਕਰੀਮੈਂਟ ਨਾ ਜਾਰੀ ਕੀਤਾ ਗਿਆ ਤਾਂ ਮਜਬੂਰਨ ਯੂਨੀਅਨ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਜਿਸ ਦੀ ਪੂਰੀ ਜਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ।   

Comments