ਸਪੈਸ਼ਲ ਮੁਹਿੰਮ ਤਹਿਤ ਐਸ. ਐਸ. ਪੀ. ਵਿਕਰਮ ਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 227 ਸਮੱਗਲਰਾਂ ਵਿਰੁੱਧ ਜੇਰ ਧਾਰਾ 110 Cr.P.C ਤਹਿਤ ਕਲੰਦਰੇ ਤਿਆਰ ਕਰਕੇ ਮਾਨਯੋਗ ਅਦਾਲਤਾਂ ਵਿੱਚ ਪੇਸ਼ ਕੀਤੇ ਗਏ ਹਨ।
ਇਸ ਤਹਿਤ ਸਰਕਲ ਸਿਟੀ—1, ਪਟਿਆਲਾ ਦੇ 12, ਸਰਕਲ ਸਿਟੀ —2, ਪਟਿਆਲਾ ਦੇ 24, ਸਰਕਲ ਦਿਹਾਤੀ, ਪਟਿਆਲਾ ਦੇ 46, ਸਰਕਲ ਰਾਜਪੁਰਾ ਦੇ 19, ਸਰਕਲ ਘਨੌਰ ਦੇ 34, ਸਰਕਲ ਨਾਭਾ ਦੇ 39, ਸਰਕਲ ਸਮਾਣਾ ਦੇ 39, ਸਰਕਲ ਪਾਤੜਾਂ ਦੇ 14, ਨਜਾਇਜ ਸ਼ਰਾਬ ਦੇ ਤਸਕਰਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 101 ਨਜ਼ਾਇਜ ਸ਼ਰਾਬ ਤਸਕਰਾਂ ਨੂੰ ਨੇਕ ਚਲਨੀ ਦੇ ਪਾਬੰਦ ਕਰਵਾਇਆ ਗਿਆ ਹੈ।ਐਸ.ਐਸ.ਪੀ. ਸ੍ਰੀ ਦੁੱਗਲ ਨੇ ਦੱਸਿਆ ਕਿ ਜਿਲ੍ਹਾ ਪਟਿਆਲਾ ਅੰਦਰ ਨਜਾਇਜ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਕਿਸੇ ਦੋਸ਼ੀ ਨੂੰ ਬਖਸਿ਼ਆ ਨਹੀ ਜਾਵੇਗਾ ਅਤੇ ਅਜਿਹੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Comments
Post a Comment