ਕੰਪਿਉਟਰਾਇਜਡ ਲੈਂਡ ਰਿਕਾਰਡਜ ਇੰਪਲਾਇਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਪੱਧਰੀ ਕਲਮ ਛੋੜ ਹੜਤਾਲ 23 ਸਤੰਬਰ ਤੱਕ ਮੁਲਤਵੀ : ਸਤਿੰਦਰ ਪਾਲ ਸਿੰਘ (Computerized Land Records Employees Welfare Association Postpones Punjab Level Strike Strike Until September 23: Satinder Pal Singh)




ਜਲੰਧਰ/ਸੰਜੇ ਰਾਜਪੂਤ: ਕੰਪਿਉਟਰਾਇਜਡ ਲੈਂਡ ਰਿਕਾਰਡਜ ਇੰਪਲਾਇਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਲਾਨਾ ਇੰਨਕਰੀਮੈਂਟ ਨਾ ਲੱਗਣ ਕਾਰਨ ਰੋਸ ਵਜੋਂ ਕੱਲ ਮਿਤੀ 17 ਅਤੇ 18 ਸਤੰਬਰ ਨੂੰ ਦੋ ਦਿਨਾਂ ਦੀ ਪੰਜਾਬ ਪੱਧਰੀ ਕਲਮ ਛੋੜ ਹੜਤਾਲ ਦਾ ਫੈਸਲਾ ਲਿਆ ਗਿਆ ਸੀ, ਜਿਸ ਸਬੰਧੀ ਅੱਜ 16 ਸਤੰਬਰ ਦੇਰ ਸ਼ਾਮ ਮਾਨਯੋਗ ਮੈਂਬਰ ਸਕੱਤਰ ਪੀ.ਐਲ.ਆਰ.ਐਸ. ਪੰਜਾਬ ਵੱਲੋਂ ਸੂਬਾ ਪ੍ਰਧਾਨ ਸਤਿੰਦਰਪਾਲ ਸਿੰਘ ਜੀ ਨਾਲ ਟੈਲੀਫੋਨੀਕਲੀ ਗੱਲਬਾਤ ਕਰਕੇ ਇਹ ਭਰੋਸਾ ਦਵਾਇਆ ਗਿਆ ਕਿ ਜਲਦ ਤੋਂ ਜਲਦ ਪੰਜਾਬ ਲੈਂਡ ਰਿਕਾਰਡਜ ਸੁਸਾਇਟੀ ਦੇ ਕਰਮਚਾਰੀਆਂ ਦੇ ਬਕਾਇਆ ਸਲਾਨਾ ਇੰਕਰੀਮੈਂਟ ਲਾਗੂ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤੇ ਜਾਣਗੇ।।ਜਿਸ ਸਬੰਧੀ ਯੂਨੀਅਨ ਦੀ ਕੌਰ ਕਮੇਟੀ ਵੱਲੋਂ ਆਨਲਾਇਨ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਮਿਤੀ 23 ਸਤੰਬਰ ਤੱਕ ਉਕਤ ਮੰਗ ਸਬੰਧੀ ਹੁਕਮ ਜਾਰੀ ਨਹੀਂ ਕੀਤੇ ਜਾਂਦੇ ਤਾਂ, ਸਮੂਹ ਪੀ.ਐਲ.ਆਰ.ਐਸ ਕਰਮਚਾਰੀਆਂ ਵੱਲੋਂ ਮਜਬੂਰਨ ਮੁੜ ਸਪੰਰਸ਼ ਕੀਤਾ ਜਾਵੇਗਾ।।ਇਸ ਲਈ ਮਾਨਯੋਗ ਮੈਂਬਰ ਸਕੱਤਰ ਪੀ.ਐਲ.ਆਰ.ਐਸ. ਪੰਜਾਬ ਵੱਲੋਂ ਦਿੱਤੇ ਭਰੋਸੇ ਦੇ ਅਧਾਰ ਤੇ ਕੌਰ ਕਮੇਟੀ ਵੱਲੋਂ ਲਏ ਫੈਸਲੇ ਅਨੁਸਾਰ ਮਿਤੀ 17 ਅਤੇ 18 ਨੂੰ ਦੋ ਦਿਨਾਂ ਦੀ ਪੰਜਾਬ ਪੱਧਰੀ ਕਲਮ ਛੋੜ ਹੜਤਾਲ 23 ਸਤੰਬਰ ਤੱਕ ਮੁਲਤਵੀ ਕੀਤੀ ਜਾਂਦੀ ਹੈ ਅਤੇ ਸਮੂਹ ਪੀ.ਐਲ.ਆਰ.ਐਸ. ਕਰਮਚਾਰੀਆਂ ਨੂੰ ਆਪਣੇ ਸਬੰਧਿਤ ਦਫਤਰ ਵਿੱਚ ਤਨਦੇਹੀ ਨਾਲ ਕੰਮ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਅਤੇ ਸੂਬਾ ਕੋਰ-ਕਮੇਟੀ ਵੱਲੋਂ ਸਮੂਹ ਪੀ.ਐਲ.ਆਰ.ਐਸ ਕਰਮਚਾਰੀਆਂ ਦਾ ਸਾਥ ਦੇਣ ਲਈ ਤਹਿਦਿਲੋਂ ਧੰਨਵਾਦ ਕੀਤਾ ਜਾਂਦਾ ਹੈ।

Comments