ਮੋਗਾ: ਜ਼ਿਲ੍ਹਾ ਮੋਗਾ ਵਿੱਚ ਪਿਛਲੇ 18 ਦਿਨਾਂ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਇਹ ਚੌਥੀ ਘਟਨਾ ਹੈ। ਅੱਜ ਝੰਡਾ ਲਹਿਰਾਉਣ ਦੀ ਇਹ ਘਟਨਾ ਬਾਘਾਪੁਰਾਣਾ ਤਹਿਸੀਲ ਕੰਪਲੈਕਸ 'ਚ ਵਾਪਰੀ ਹੈ। ਜਿਸ ਸਥਾਨ ਉੱਤੇ ਇਹ ਖਾਲਿਸਤਾਨ ਲਿਖਤ ਕੇਸਰੀ ਝੰਡਾ ਝੁਲਾਇਆ ਗਿਆ ਹੈ, ਉਸ ਸਥਾਨ ਉੱਤੇ ਸਬ ਡਿਵੀਜ਼ਨ ਪੱਧਰ ਉੱਤੇ ਹਰ ਸਾਲ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਨੂੰ ਕੌਮੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ।
ਫਿਲਹਾਲ ਇਸ ਮਾਮਲੇ ਤੇ ਮੋਗਾ ਦੇ ਸੀਨੀਅਰ ਅਧਿਕਾਰੀਆਂ ਨੇ ਬੋਲਣ ਤੋਂ ਮਨ੍ਹਾਂ ਕੀਤਾ।ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਵਾਰ-ਵਾਰ ਮੋਗਾ ਵਿੱਚ ਹੀ ਐਸੀਆਂ ਘੱਟਨਾਵਾਂ ਕਿਉਂ ਵਾਪਰ ਰਹੀਆਂ ਹਨ। ਐਸੇ ਕਹਿੜੇ ਸ਼ਰਾਰਤੀ ਅਨਸਰ ਹਨ ਜੋ ਜ਼ਿਲ੍ਹਾ ਮੋਗਾ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।

Comments
Post a Comment