ਬੱਚੇ ਨੇ ਨਿਗਲਿਆ ਜ਼ਹਿਰੀਲਾ ਸੱਪ, ਜਾਣੋ ਅੱਗੇ ਕੀ ਬਣਿਆ (The child swallowed the poisonous snake, find out what happened next)





 ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਾਲਾ ਬੱਚੇ ਨੇ ਖੇਡਦੇ ਹੋਏ ਜ਼ਹਿਰੀਲੇ ਸੱਪ ਨੂੰ ਨਿਗਲ ਲਿਆ। ਘਟਨਾ ਸ਼ਨੀਵਾਰ ਦੁਪਹਿਰ ਦੀ ਹੈ। ਬਰੇਲੀ ਦੇ ਪਿੰਡ ਭੋਲਾਪੁਰ 'ਚ ਇੱਕ ਸਾਲ ਦੇ ਮਾਸੂਮ ਬੱਚੇ ਨੇ ਇੱਕ ਬੇਹੱਦ ਖ਼ਤਰਨਾਕ ਤੇ ਜ਼ਹਿਰੀਲੇ ਸਪੋਲੀਏ ਨੂੰ ਮੂੰਹ 'ਚ ਪਾ ਲਿਆ ਪਰ ਚੰਗੇ ਵੇਲੇ ਬੱਚੇ ਦੀ ਮਾਂ ਨੇ ਇਹ ਵੇਖ ਲਿਆ ਤੇ ਸੱਪ ਦੇ ਡੰਗਣ ਤੋਂ ਪਹਿਲਾਂ ਬੱਚੇ ਨੂੰ ਬੱਚਾ ਲਿਆ।

ਦਰਅਸਲ, ਬੱਚਾ ਘਰ ਦੇ ਵਿਹੜੇ 'ਚ ਖੇਡ ਰਿਹਾ ਸੀ ਤੇ ਅਚਾਨਕ ਉਸਨੇ ਇੱਕ ਸਪੋਲੀਆ ਫੜ੍ਹ ਆਪਣੇ ਮੂੰਹ 'ਚ ਪਾ ਲਿਆ ਤੇ ਉਸ ਨੂੰ ਅੱਧ ਨਿਗਲ ਗਿਆ। ਬੱਚੇ ਦੀ ਮਾਂ ਨੇ ਸੱਪ ਦਾ ਬਾਕੀ ਹਿੱਸਾ ਬੱਚੇ ਦੇ ਮੂੰਹ 'ਚ ਵੇਖਿਆ ਤੇ ਤੁਰੰਤ ਉਸਨੂੰ ਬੱਚੇ ਦੇ ਮੂੰਹ ਵਿੱਚੋਂ ਬਾਹਰ ਕੱਢਿਆ। ਬੱਚੇ ਦੀ ਮਾਂ ਇਹ ਵੇਖ ਬਹੁਤ ਘਬਰਾ ਗਈ ਸੀ ਕੇ ਉਸਦੇ ਬੱਚੇ ਨੇ ਸਪੋਲੀਏ ਨੂੰ ਮੂੰਹ 'ਚ ਪਾ ਲਿਆ ਹੈ।ਇਸ ਤੋਂ ਬਾਅਦ ਬੱਚੇ ਦੇ ਮਾਤਾ ਪਿਤਾ ਨੇ ਬੱਚੇ ਨੂੰ ਫੌਰੀ ਤੌਰ ਤੇ ਹਸਪਤਾਲ ਲੈ ਕੇ ਗਏ। ਜਿਥੇ ਬੱਚੇ ਨੂੰ ਐਂਟੀ ਵੈਨਮ (Anti-Venom) ਟੀਕਾ ਲਾਇਆ ਗਿਆ। ਡਾਕਟਰਾਂ ਮੁਤਾਬਕ ਸੱਪ ਕਰੇਤ ਪ੍ਰਜਾਤੀ ਦਾ ਸੀ, ਜੋ ਬੇਹੱਦ ਖ਼ਤਰਨਾਕ ਤੇ ਜ਼ਹਿਰੀਲਾ ਹੁੰਦਾ ਹੈ। ਬੱਚਾ ਹੁਣ ਸੁਰੱਖਿਅਤ ਹੈ ਤੇ ਖ਼ਤਰੇ ਤੋਂ ਬਾਹਰ ਹੈ।

Comments