ਪੁਲਿਸ ਥਾਣੇ ਦੇ ਬਾਹਰ ਹੀ ਉਡ ਰਹੀਆਂ ਕਾਨੂੰਨ ਦੀਆਂ ਧੱਜੀਆਂ, ਵੀਡੀਓ ਦੇਖਣ ਲਈ ਕਲਿਕ ਕਰੋ (Click here to watch the video of the law breaking outside the police station)




ਜਲੰਧਰ/ਸੰਜੇ ਰਾਜਪੂਤ: ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬੱਚਣ ਲਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਅਤੇ ਹਰ ਰੋਜ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਗਰੂਕ ਕੀਤਾ ਜਾਂਦਾ ਹੈ ਅਤੇ ਜਿਹੜੇ ਲੋਕ ਇਨ੍ਹਾਂ ਗਾਈਡਲਾਈਨ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਜੇਕਰ ਸਰਕਾਰੀ ਅਦਾਰਿਆਂ ਦੇ ਬਾਹਰ ਹੀ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾਣ ਤਾਂ ਉਸਦਾ ਜਿੰਮੇਵਾਰ ਕੋਣ ਹੋਵੇਗਾ। 



ਅਜਿਹਾ ਹੀ ਕਿ ਮਾਮਲਾ ਜਲੰਧਰ ਦੇ ਅਵਤਾਰ ਨਗਰ ਭਾਰਗੋਕੈਂਪ ਥਾਣੇ ਦੇ ਬਾਹਰ ਦੇਖਣ ਨੂੰ ਮਿਲਿਆ, ਜਿਥੇ ਸਰਕਾਰ ਵੱਲੋਂ ਮੁਫਤ ਕਣਕ ਦੀ ਵੰਡ ਕੀਤੀ ਜਾ ਰਹੀ ਸੀ ਪਰ ਇਸ ਮੌਕੇ ਸੋਸ਼ਲ ਡਿਸਟੈਂਸ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਹ ਕਣਕ ਦੀ ਵੰਡ ਭਾਰਗੋਕੈਂਪ ਥਾਣੇ ਦੇ ਬਿਲਕੁਲ ਬਾਹਰ ਕੀਤੀ ਜਾ ਰਹੀ ਸੀ ਪਰ ਉਥੇ ਮੌਜੂਦ ਪੁਲਿਸ ਅਧਿਕਾਰੀ ਆਪਣੀਆਂ ਅੱਖਾਂ ਉਤੇ ਪੱਟੀ ਬੰਨ ਕੇ ਬੈਠੇ ਰਹੇ।

Comments