ਆਪਣੀਆਂ ਹੀ ਗਾਈਡ ਲਾਈਨ ਭੁੱਲੇ ਸਿਹਤ ਵਿਭਾਗ ਅਧਿਕਾਰੀ ਤੇ ਡਾਕਟਰ, ਦੇਖੋ ਵੀਡੀਓ Health department officials and doctors forgot their own guidelines while testing the corona




ਜਲੰਧਰ/ਸੰਜੇ ਰਾਜਪੂਤ, ਰਜੇਸ਼ ਕੁਮਾਰ: ਕੋਰੋਨਾ ਮਹਾਂਮਾਰੀ ਦੀ ਜਾਂਚ ਲਈ ਸਰਕਾਰ ਵੱਲੋਂ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਆਏ ਦਿਨ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ। ਇਸਦੇ ਨਾਲ ਹੀ ਕਈ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਹੈ ਅਤੇ ਲੋਕਾਂ ਕੋਰੋਨਾ ਟੈਸਟ ਕਰਵਾਉਣ ਨੂੰ ਗੁਰੇਜ ਕਰਦੇ ਹਨ ਅਤੇ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਕਿਤੇ ਹੋਰ ਚਲੇ ਜਾਂਦੇ ਹਨ। ਅਜਿਹਾ ਹੀ ਦਹਿਸ਼ਤ ਦਾ ਮਾਹੌਲ ਜਲੰਧਰ ਦੇ ਤਹਿਸੀਲ ਕੰਪਸੈਕਸ ਸਥਿਤ ਸੇਵਾ ਕੇਂਦਰ ਵਿੱਚ ਦੇਖਣ ਨੂੰ ਮਿਲਿਆ ਜਦੋਂ ਉਥੇ ਅੱਜ ਸਿਹਤ ਵਿਭਾਗ ਦੀ ਟੀਮ ਕੋਰੋਨਾ ਟੈਸਟ ਕਰਨ ਪਹੁੰਚੀ। ਸਿਹਤ ਵਿਭਾਗ ਦੀ ਟੀਮ ਉਥੇ ਪਹੁੰਚਣ ਦੌਰਾਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਜਿਹਾ ਬਣ ਗਿਆ ਅਤੇ ਜਿਹੜੇ ਲੋਕ ਉਥੇ ਆਪਣੇ ਕਈ ਨਿਜੀ ਕੰਮ ਕਰਵਾਉਣ ਪਹੁੰਚੇ ਸਨ ਉਹ ਵੀ ਆਪਣੇ ਕੰਮ ਵਿਚੇ ਹੀ ਛੱਡ ਕੇ ਉਥੋਂ ਭੱਜਣ ਲੱਗੇ। ਜਦੋਂ ਇਸ ਸਬੰਧੀ ਤਹਿਸੀਲ ਕੰਪਲੈਕਸ ਵਿੱਚ ਜਾ ਕੇ ਦੇਖਿਆ ਗਿਆ ਤਾਂ ਉਨ੍ਹਾਂ ਲੋਕਾਂ ਦਾ ਡਰ ਜਾਇਜ ਵੀ ਸੀ। ਕਿਉਂਕਿ ਤਹਿਸੀਲ ਕੰਪਲੈਕਸ ਵਿੱਚ ਜਿਸ ਤਰ੍ਹਾਂ ਭੀੜ ਜਮਾਂ ਹੋਈ ਸੀ ਉਸਤੋਂ ਸਾਫ ਪਤਾ ਚਲਦਾ ਸੀ ਕਿ ਉਥੇ ਜੇਕਰ ਕੋਈ ਕੋਰੋਨਾ ਪਾਜਿਟਿਵ ਵਿਅਕਤੀ ਹੋਇਆ ਤਾਂ ਉਸ ਨਾਲ ਕਈ ਹੋਰ ਵੀ ਉਸਦੇ ਸੰਪਰਕ ਵਿੱਚ ਆ ਜਾਣਗੇ।










ਪਰ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀ ਸਿਰਫ ਕੋਰੋਨਾ ਟੈਸਟ ਵੱਲ ਹੀ ਧਿਆਨ ਦੇ ਰਹੇ ਸਨ ਉਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੋਸ਼ਲ ਡਿਸਟੈਂਸ ਨਹੀਂ ਦੇਖਣ ਨੂੰ ਮਿਲਿਆ। ਜੇਕਰ ਸਿਹਤ ਵਿਭਾਗ ਹੀ ਇਨ੍ਹਾਂ ਗਾਈਡ ਲਾਈਨਸ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਆਮ ਲੋਕਾਂ ਉਤੇ ਸਰਕਾਰ ਕਿਉਂ ਸਖਤੀ ਦਿਖਾਉਂਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਭੀੜ ਵਾਲੀ ਜਗ੍ਹਾ ਉਤੇ ਸੋਸ਼ਲ ਡਿਸਟੈਂਸ ਨੂੰ ਮੈਨਟੇਨ ਕਰਨ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਜੇਕਰ ਜਲੰਧਰ ਡੀਸੀ ਦਫਤਰ ਵਿੱਚ ਹੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤਾਂ ਫਿਰ ਪ੍ਰਸ਼ਾਸਨ ਨੂੰ ਆਮ ਲੋਕਾਂ ਦੇ ਚਲਾਨ ਕਰਨ ਦਾ ਕੋਈ ਹੱਕ ਨਹੀਂ ਬਣਦਾ। 

Comments