ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ ਮੰਦਭਾਗਾ : ਤੇਜਿੰਦਰ ਸਿੰਘ (It is unfortunate not to restore old pension scheme of employees even after one year: Tejinder Singh)




ਜਲੰਧਰ/ਸੰਜੇ ਰਾਜਪੂਤ, ਰਜੇਸ਼ ਕੁਮਾਰ: ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਧਿਕਾਰੀਆਂ ਦੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ ਪ੍ਰਸ਼ਾਸਨ ਵੱਲੋਂ ਆਪਣੇ ਅਧਿਕਾਰੀਆਂ ਪ੍ਰਤੀ ਬਹੁਤ ਹੀ ਬੇਤੁਕਾ ਵਤੀਰਾ ਸਾਬਿਤ ਹੋ ਰਿਹਾ ਹੈ ਜਿਸ ਤੋਂ ਪ੍ਰੇਸ਼ਾਨ ਸਰਕਾਰੀ ਕਰਮਚਾਰੀਆਂ ਨੇ ਰੋਸ ਵੱਜੋਂ ਪ੍ਰਦਸ਼ਨ ਕੀਤਾ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਤੇਜਿੰਦਰ ਸਿੰਘ ਜਿਲਾ ਪ੍ਰਧਾਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਜਲੰਧਰ ਅਤੇ ਜਨਰਲ ਸਕੱਤਰ, ਜੁਆਇੰਟ ਐਕਸ਼ਨ ਕਮੇਟੀ ਨੇ ਦੱਸਿਆ ਕਿ ਸਰਕਾਰ ਵੱਲੋਂ 01-01-2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਮਿਤੀ 10-03-2019 ਨੂੰ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪਰ ਬੜੇ ਹੀ ਦੁਖ ਦੀ ਗੱਲ ਹੈ ਕਿ ਇਸ ਬਣਾਈ ਗਈ ਕਮੇਟੀ ਵੱਲੋਂ ਇਕ ਸਾਲ ਪੰਜ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਕੋਈ ਵੀ ਰਿਵਿਊ ਨਹੀਂ ਕੀਤਾ ਗਿਆ ਤੇ ਨਾ ਸਰਕਾਰ ਨੂੰ ਕੋਈ ਰਿਪੋਰਟ ਪੇਸ਼ ਕੀਤੀ ਹੈ। 



ਕਿਸੇ ਵੀ ਅਧਿਕਾਰੀ ਜਾਂ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਕੋਈ ਆਦੇਸ਼ ਦਿੱਤੇ ਗਏ ਅਤੇ ਇਸ ਲਈ ਕਮੇਟੀ ਨੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ, ਪਰਗਟ ਸਿੰਘ, ਟੇਕ ਰਾਜ, ਰਾਜੀਵ ਕੁਮਾਰ, ਰਣਜੋਧ ਸਿੰਘ, ਨੀਰਜ, ਦੀਪਿਕਾ, ਰਾਜਵਿੰਦਰ ਕਰ, ਅਮਨਦੀਪ ਕੌਰ ਹਾਜਰ ਸਨ।   

Comments