ਜਲੰਧਰ/ਸੰਜੇ ਰਾਜਪੂਤ: ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ ਆਏ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਅੱਜ ਜਲੰਧਰ ਦੇ ਤਹਿਸੀਲ ਕੰਪਲੈਕਸ ਦੇ ਅਧਿਕਾਰੀਆਂ ਦੀ ਖਰਾਬ ਕਾਰਗੁਜਾਰੀ ਦਾ ਕਾਰਨਾਮਾ ਸਾਹਮਣੇ ਆਇਆ ਹੈ ਜਿਸਦੇ ਚੱਲਦੇ ਅੱਜ ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ ਲੱਗੀ ਹੋਈ ਲਿਫਟ ਦੇ ਖਰਾਬ ਹੋਣ ਕਾਰਨ ਇਕ ਮਨੀ ਨਾਂਅ ਦਾ ਵਿਅਕਤੀ ਉਸ ਵਿੱਚ ਫੱਸ ਗਿਆ ਅਤੇ ਕਾਫੀ ਦੇਰ ਦੀ ਮੁਸ਼ੱਕਤ ਤੋਂ ਬਾਅਦ ਉਸ ਵਿਅਕਤੀ ਨੂੰ ਬਾਹਰ ਕੱਢਿਆ ਗਿਆ।
ਜਾਣਕਾਰੀ ਦਿੰਦਿਆਂ ਉਸ ਵਿਅਕਤੀ ਨੇ ਦੱਸਿਆ ਉਹ ਕਿਸੇ ਕੰਮ ਲਈ ਤਹਿਸੀਲ ਕੰਪਲੈਕਸ ਵਿੱਚ ਆਇਆ ਸੀ ਅਤੇ ਉਸਨੂੰ ਇਸ ਬਾਰੇ ਬਿਲਕੁਲ ਨਹੀਂ ਸੀ ਪਤਾ ਕਿ ਇਥੋਂ ਦੀ ਲਿਫਟ ਖਰਾਬ ਹੈ ਅਤੇ ਨਾ ਹੀ ਉਥੇ ਕੋਈ ਲਿਫਟ ਮੈਨ ਮੌਜੂਦ ਸੀ ਨਾ ਹੀ ਕੋਈ ਨੋਟਿਸ ਲਗਾ ਹੋਇਆ ਸੀ ਅਤੇ ਜਿਸਦੇ ਚਲਦਿਆਂ ਉਹ ਲਿਫਟ ਵਿੱਚ ਫੱਸ ਗਿਆ।
ਜਾਣਕਾਰੀ ਅਨੁਸਾਰ ਇਹ ਵੀ ਪਤਾ ਲਗਿਆ ਹੈ ਕਿ ਕਾਫੀ ਸਮੇਂ ਤੋਂ ਉਥੇ ਨਾ ਤਾਂ ਕੋਈ ਲਿਫਟ ਮੈਨ ਰੱਖਿਆ ਗਿਆ ਹੈ ਅਤੇ ਨਾ ਹੀ ਇਸਦੇ ਖਰਾਬ ਹੋਣ ਦੀ ਕਿਸੇ ਨੂੰ ਕੋਈ ਪ੍ਰਵਾਹ ਹੈ। ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਆਦਾ ਨਹੀਂ ਤਾਂ ਘਟੋ-ਘੱਟ ਆਪਣੇ ਸਰਕਾਰੀ ਅਦਾਰਿਆਂ ਦੀ ਹੀ ਦੇਖ ਰੇਖ ਸਹੀ ਢੰਗ ਨਾਲ ਕਰਨ ਤਾਂ ਜੋ ਉਥੇ ਆਉਣ ਵਾਲੇ ਆਮ ਲੋਕਾਂ ਨੂੰ ਅਜਿਹੀਆਂ ਸਮਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
Comments
Post a Comment